Smiley face

ਰੀਮਿਕਸ ਸਾਇਰੀ


ਨਸ਼ਿਆ ਨੇ ਖਾਲੀ ਜਵਾਨੀ ਇਹ ਪੰਜਾਬ ਦੀ
ਪਿੱਟ ਦੇ ਨੇ ਪਿਓ ਤੇ ਰੋਦੀਆਂ ਨੇ ਮਾਂਈਆਂ,
ਪੰਜ ਸਾਲਾ ਪਿਛੋ ਸਰਕਾਰ ਬਦਲਦੀ,
ਚਿਹਰੇ ਹੋਰ ਅੰਦਰ ਉਹੀ ਕੂੜ ਤਾਈਆਂ,

ਮੁੰਡਾ ਸ਼ੁਕੀਨ ਹੋਇਆ ਖੇਤ ਚ ਨੀ ਵੜਦਾ
ਮਰ ਗਈਆ ਭੁੱਖੀਆ ਮੱਝੀਆ ਤੇ ਗਾਈਆਂ,
ਸੱਟ ਖਾਕੇ ਜੱਟਾ ਕਦੇ ਹਾਰ ਨਈਓ ਮੰਨੀਦੀ
"ਸੁੱਖੇ" ਨੂੰ ਤਾ ਜੋਸ਼ ਨਿੱਤ ਦਿੰਦੀਆ ਤਨਹਾਈਆਂ,

ਰਾਝੇ ਤੋ ਨਾ ਖਾ ਹੋਈ ਰੋਟੀ ਕਮ ਚੋਰ ਤੋ
ਰੋਟੀਆ ਤਾ ਬਥੇਰੀ ਖਵਾਔਦੀਆ ਸੀ ਭਰਜਾਈਆਂ,

ਸੋਚਾਂ ਚ ਆਸਮਾਨ ਹੈ ਮਨ ਚ ਜਮੀਨ ਹੈ 
ਹੱਥਾ ਚ ਅੱਟਣ ਤੇ ਪੈਰਾਂ ਚ ਬਿਆਈਆਂ,
ਕਿਓੁ ਧੱਕੇ ਖਾਣੇ ਆ ਵਿਦੇਸ਼ਾਂ ਵਿੱਚ ਜਾ ਕੇ
ਇਸੇ ਲਈ ਤਾ ਖੇਤਾਂ ਵਿੱਚ ਜਾਂਮਣਾ ਲਵਾਈਆਂSivia (ਸਰਪੰਚ ਆਨ ਲਾਈਨ)

More

Most Trending