GURMAT SMAGAM

GURMAT SMAGAM

ਦੁਰਘਟਨਾ ਵਿਚ ਜਖਮੀ ਵਿਅਕਤੀ ਨੂੰ ਸਹਾਰਾ ਟੀਮ ਨੇ ਪਹੁੰਚਾਇਆ ਹਸਪਤਾਲ

ਆਸਾ ਬੁੱਟਰ /25 ਜੂਨ/ਲਖਵੀਰ ਸਿੰਘ / 25 ਜੂਨ ਦੀ ਰਾਤ ਕਰੀਬ 9 ਵਜੇ ਆਸਾ ਬੁੱਟਰ ਤੋਂ ਸੂਰੇਵਾਲਾ ਸੜਕ ਤੇ ਆਸਾ ਬੁੱਟਰ ਤੋਂ ਦੋ ਕਿਲੋਮੀਟਰ ਦੁਰ  ਇਕ ਐਕਸੀਡੈਂਟ ਦੌਰਾਨ ਆਸਾ ਬੁੱਟਰ ਵਾਸੀ ਬਿੰਦਰ ਸਿੰਘ ਪੁੱਤਰ ਹਰਬੰਸ ਸਿੰਘ ( ਜੁਲਾਹਾ ਸਿੱਖ  ) ਇੱਕ ਸੜਕ ਦੁਰਘਟਨਾ ਵਿਚ ਗੰਬੀਰ ਰੂਪ ਵਿਚ ਜਖਮੀ ਹੋ ਗਿਆ | ਜਿਸ ਬਾਰੇ ਸਹਾਰਾ ਟੀਮ ਨੂੰ 9:15 ਵਜੇ ਸੂਚਨਾ ਮਿਲੀ | ਸੂਚਨਾ ਮਿਲਦੇ ਹੀ ਸਹਾਰਾ ਦੀ ਟੀਮ ਹਰਕਤ ਵਿਚ ਆ ਗਈ | ਮੌਕੇ ਤੇ ਪਹੁੰਚ ਕੇ ਵੇਖਿਆ ਕਿ ਬਿੰਦਰ ਸਿੰਘ ਜੋ ਕਿ ਪਿੰਡ ਆਸਾ ਬੁੱਟਰ ਤੋਂ ਸੂਰੇਵਾਲਾ ਵਿਖੇ ਆਪਣੇ ਭਾਣਜੇ ਨੂੰ ( ਉਮਰ 15 ਸਾਲ )  ਉਸਦੇ ਪਿੰਡ ਛ੍ਦੱਡਨ ਜਾ ਰਿਹਾ ਸੀ ਨੂੰ ਕੋਈ ਮੋਟਰ ਸਾਇਕਲ ਸਵਾਰ ਪਿਛੋਂ ਟੱਕਰ ਮਾਰ ਕੇ ਬੁਰੀ ਤਰਾਂ ਜਖਮੀ ਕਰ ਗਿਆ | ਜਿਸ ਨਾਲ ਉਹਨਾ ਦੇ ਦੋਵੇਂ  ਸਾਇਕਲ ਬੁਰੀ ਤਰਾਂ ਟੁੱਟ ਗਏ  ਅਤੇ ਬਿੰਦਰ ਸਿੰਘ
ਜਿਆਦਾ ਸੱਟਾਂ ਕਾਰਨ  ਬੇਹੋਸ਼ ਹੋ ਗਿਆ | ਉਸਦੇ ਨਾਲ ਜਾ ਰਹੇ ਉਸਦੇ ਭਾਣਜੇ ਨੇ ਜੋ ਕਿ ਘੱਟ ਸੱਟ ਲੱਗਣ ਕਰਕੇ  ਹੋਸ਼ ਵਿਚ ਸੀ ਕੋਈ ਸਾਧਨ ਸੜਕ ਤੇ ਨਾ ਆਉਂਦਾ ਜਾਂਦਾ ਵੇਖ ਕੇ ਪਿੰਡ ਵੱਲ ਆਉਣਾ ਠੀਕ ਸਮਝਿਆ | ਪਿੰਡ ਪਹੁੰਚਦੇ ਹੀ ਉਹ ਤਰਨਜੀਤ ਸਿੰਘ ( ਸਹਾਰਾ ) ਦੇ ਸੰਪਰਕ ਵਿਚ ਆ ਗਿਆ | ਸਹਾਰਾ ਦੀ ਟੀਮ ਦੇ ਪਹੁੰਚਣ ਤੱਕ ਲੋਕ ਤਾਂ ਸੜਕ ਤੋਂ ਗੁਜਰਦੇ ਰਹੇ ਪਰ ਜਖਮੀ ਬਿੰਦਰ ਸਿੰਘ ਚੁੱਕਣ ਲਈ ਕੋਈ ਨਹੀਂ ਪਹੁੰਚਿਆ | ਸਹਾਰਾ ਟੀਮ ਨੇ ਬਿੰਦਰ ਸਿੰਘ ਮੁਢਲੀ ਸਹਾਇਤਾ ਲਈ ਪਿੰਡ ਦੇ ਡਾਕਟਰ ਭੁਪਿੰਦਰ ਕੁਮਾਰ ਕੋਲ ਲਿਆਂਦਾ | ਜਿਸ ਨੇ ਕੁਝ ਇੰਜੇਕਸ਼ਨ ਦੇਣ ਤੋਂ ਬਾਅਦ ਬਿੰਦਰ ਸਿੰਘ ਦੀ ਹਾਲਤ ਗੰਬੀਰ ਹੋਣ ਕਰਕੇ ਜਲਦੀ ਹਸਪਤਾਲ ਲਿਜਾਣ ਲਈ ਕਿਹਾ | ਘਰ ਵਾਲਿਆਂ ਨੂੰ ਖ੍ਹ੍ਬਰ ਕਰਕੇ ਸਹਾਰਾ ਟੀਮ ਨੇ 10 ਵਜੇ ਤੱਕ ਸਿਵਲ ਹਸਪਤਾਲ ਮੁਕਤਸਰ ਵਿਖੇ ਦਾਖਲ ਕਰਵਾਇਆ ਗਿਆ | ਫਿਰ ਅਗਲੇ ਦਿਨ ਬਿੰਦਰ ਸਿੰਘ ਨੂੰ ਫਰੀਦਕੋਟ ਰੈਫਰ ਕਰ ਦਿੱਤਾ ਗਿਆ | ਖ੍ਹ੍ਬਰ ਲਿਖੇ ਜਾਨ ਤੱਕ ਬਿੰਦਰ ਫਰੀਦਕੋਟ ਵਿਖੇ ਜੇਰੇ ਇਲਾਜ ਸਨ | ਅਤੇ ਉਹਨਾ ਦੀ ਹਾਲਤ ਵਿਚ ਬਹੁਤ ਜਿਆਦਾ ਸੁਧਾਰ ਹੋ ਚੁੱਕਿਆ ਹੈ |  ਹਸਪਤਾਲ ਵੱਲੋਂ ਧਾਰਾ 126 ਅਧੀਨ ਦੋਸ਼ੀਆਂ ਖਿਲਾਫ਼  ਕਾਰਵਾਈ ਲਈ ਸੂਚਿਤ ਕਰ ਦਿੱਤਾ ਗਿਆ ਸੀ ਪਰ ਹੁਣ ਤੱਕ ਪੁਲਿਸ ਨੇ ਦੋਸ਼ੀਆਂ ਖਿਲਾਫ਼ ਕੋਈ ਵੀ ਕੇਸ ਰਜਿਸਟਰ ਨਹੀ ਕੀਤਾ ਗਿਆ |

More

Recent Posts

Most Trending