ਬਾਰਸ਼ ਨਾਲ ਮੌਸਮ ਠੰਡਾ ਹੋਇਆ , ਪਰ ਹਾੜੀ ਦੀ ਕਟਾਈ ਦਾ ਕੰਮ ਰੁਕਿਆ

25ਅਪ੍ਰੈਲ / ਲਖਵੀਰ ਸਿੰਘ ,ਇੰਦੀਵਰ , ਕੁਲਦੀਪ ਸਿੰਘ /ਅੱਜ ਹੋਈ ਬਾਰਸ਼ ਨਾਲ ਮੌਸਮ ਕਾਫੀ ਸੁਹਾਵਣਾ ਹੋ ਗਿਆ | ਗਰਮੀ ਤੋਂ ਕਾਫੀ ਰਾਹਤ ਲੋਕਾਂ ਨੂੰ ਮਿਲੀ | ਪਰ ਹਾੜੀ ਦੀ ਕਟਾਈ ਦਾ ਕੰਮ ਪੂਰੇ ਜੋਰਾਂ ਤੇ ਚੱਲ ਰਿਹਾ ਸੀ ਇਸ ਕਰਕੇ ਕਨਕ ਦੀ ਕਟਾਈ ਤੇ ਤੂੜੀ ਦੀ ਬਣਵਾਈ ਦੇ ਕੰਮ ਵਿਚ ਰੁਕਾਵਟ ਜਰੁਰ ਆਈ |ਸਾਰੀਆਂ ਮ੍ਸ਼ੀਨਾ ਬੰਦ ਕਰਨੀਆਂ ਪਾਈਆਂ | ਖੇਤਾਂ ਵਿਚ ਕੰਮ ਕਰਦੇ ਸਾਰੇ ਲੋਕ ਇਸ ਬਾਰਸ਼ ਕਾਰਨ ਇਕਦਮ ਵੇਹਲੇ ਹੋ ਕੇ ਘਰ ਪਰਤਨ ਵਾਸਤੇ ਮਜਬੂਰ ਹੋਏ |  ਇਸ ਤੋਂ ਪਹਿਲਾਂ ਕਟਾਈ ਦਾ ਕੰਮ ਬਿਨਾ ਰੁਕਾਵਟ ਜਾਰੀ ਰਿਹਾ ਸੀ | ਅਜੇ ਤੱਕ ਅਸਮਾਨ ਪੂਰੀ ਤਰਾਂ ਸਾਫ਼ ਨਹੀਂ ਹੋਇਆ | ਆਉਣ ਵਾਲੇ ਦਿਨਾ ਵਿਚ ਵੀ ਬਾਰਸ਼ ਹੋਣ ਦੇ ਅਸਰ ਹਨ|