Smiley face

ਆਸਾ ਬੁੱਟਰ ਸਕੂਲ ਵਿਖੇ ਪਿਤਾ ਦੀ ਯਾਦ ਵਿਚ ਫਲਦਾਰ ਬੂਟੇ ਲਾਏ


ਡਾ :  ਗੁਰਮੀਤ ਸਿੰਘ ਬੁੱਟਰ ਮੁਖੀ ਫਸਲ ਵਿਗਿਆਨ ਵਿਭਾਗ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵੱਲੋਂ ਆਪਣੇ ਪਿਤਾ ਹਰਚੰਦ ਸਿੰਘ ਬੁੱਟਰ ਦੀ ਅੰਤਿਮ ਅਰਦਾਸ ਸਮੇਂ ਸਕੂਲ ਵਿਚ 25 ਫਲਦਾਰ ਪੌਦੇ ਲਾਏ ਗਏ ।
ਸ੍ਰੀ ਮੁਕਤਸਰ ਸਾਹਿਬ ,  14 ਅਗਸਤ  ( ਰਣਜੀਤ ਸਿੰਘ ਢਿੱਲੋਂ )  -  ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਆਸਾ ਬੁੱਟਰ ਵਿਖੇ ਡਾ :  ਗੁਰਮੀਤ ਸਿੰਘ ਬੁੱਟਰ ਮੁਖੀ ਫਸਲ ਵਿਗਿਆਨ ਵਿਭਾਗ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵੱਲੋਂ ਆਪਣੇ ਪਿਤਾ ਹਰਚੰਦ ਸਿੰਘ ਬੁੱਟਰ ਦੀ ਅੰਤਿਮ ਅਰਦਾਸ ਸਮੇਂ ਸਕੂਲ ਵਿਚ 25 ਫਲਦਾਰ ਪੌਦੇ ਲਾਏ ।  ਜ਼ਿਨ੍ਹਾਂ ਵਿਚ ਨਿੱਬੂ ,  ਕਿੰਨੂੰ ,  ਅਮਰੂਦ ਸ਼ਾਮਲ ਹਨ ।  ਇਸ ਤੋਂ ਇਲਾਵਾ ਉਨ੍ਹਾਂ ਨੇ ਸਕੂਲ ਵਿਚੋਂ ਬਾਰਵੀਂ ਜਮਾਤ ਵਿਚੋਂ ਹਰ ਸਾਲ ਪਹਿਲੇ ਨੰਬਰ ਤੇ ਆਉਣ ਵਾਲੇ ਵਿਦਿਆਰਥੀ ਨੂੰ ਹਰਚੰਦ ਸਿੰਘ ਬੁੱਟਰ ਯਾਦਗਾਰੀ ਐਵਾਰਡ ਦਿੱਤਾ ਜਾਵੇਗਾ ।  ਇਸ ਐਵਾਰਡ ਵਿਚ 51 ਸੌ ਰੁਪਏ ਨਗਦ ਅਤੇ ਇਕ ਮੈਡਲ ਦਿੱਤਾ ਜਾਇਆ ਕਰੇਗਾ ।  ਬੱਚੀਆਂ ਨੂੰ ਸ਼ੁੱਧ ਪਾਣੀ ਦੇਣ ਲਈ ਇਕ ਪਾਣੀ ਵਾਲੀ ਟੈਂਕੀ ਸਕੂਲ ਨੁੂੰ ਦਾਨ ਵਜੋਂ ਦਿੱਤੀ ।  ਇਸ ਸ਼ਲਾਘਾਯੋਗ ਉਦਮ ਲਈ ਸਕੂਲ  ਦੇ ਪ੍ਰਿੰਸੀਪਲ ਯਸਵੰਤ ਕੁਮਾਰ ਖੋਖਰ ਨੇ ਬੁੱਟਰ ਪਰਿਵਾਰ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਇਸ ਨਾਲ ਬੱਚੀਆਂ ਨੂੰ ਬਹੁਤ ਜ਼ਿਆਦਾ ਪ੍ਰੇਰਣਾ ਮਿਲੇਗੀ ।  ਇਸ ਮੌਕੇ ਬਚਿੱਤਰ ਸਿੰਘ ਮੈਂਬਰ ਬਲਾਕ ਸੰਮਤੀ ,  ਸੁਖਦੇਵ ਸਿੰਘ ਪੰਚ ,  ਨਿਰੰਜਨ ਸਿੰਘ ਪੰਚ ,  ਨਿਹਾਲ ਸਿੰਘ ,  ਜਸਕਰਨ ਸਿੰਘ ਜੱਸੀ ,  ਹਰਦੇਵ ਸਿੰਘ ਨੰਬਰਦਾਰ ,  ਨਿਹਾਲ ਸਿੰਘ ,  ਸੁਖਦੇਵ ਸਿੰਘ ਪੰਚ ਅਤੇ ਸਕੂਲ ਸਟਾਫ਼ ਸੁਖਦਰਸ਼ਨ ਸਿੰਘ ,  ਦਲਜੀਤ ਸਿੰਘ ,  ਕਰਮਜੀਤ ਸਿੰਘ ,  ਮੈਡਮ ਮਲਕੀਤ ਕੌਰ ,  ਪਰਮਿੰਦਰ ਕੌਰ ,  ਪੁਸਪਿੰਦਰ ਕੌਰ ,  ਸੁਖਜਿੰਦਰ ਕੌਰ ,  ਨਵਜੀਤ ਸਿੰਘ ,  ਲਛਮਣ ਸਿੰਘ ,  ਆਦਿ ਹਾਜ਼ਰ ਸਨ ।

More

Most Trending