Smiley face

ਸਹਾਰਾ ਸੁਸਾਇਟੀ ਆਸਾ ਬੁੱਟਰ ਨੇ ਪੌਦੇ ਲਗਾਉਣ ਦੀ ਮੁਹਿੰਮ ਸ਼ੁਰੂ ਕੀਤੀ


ਪੰਜਾਬ ਸਰਕਾਰ ਵੱਲੋਂ ਪੰਜਾਬ ਨੂੰ ਹਰਿਆ ਭਰਿਆ ਬਣਾਉਣ ਵਾਸਤੇ ਚਲਾਈ ਮੁਹਿੰਮ ਤਹਿਤ ਸਹਾਰਾ ਜਨ ਸੇਵਾ ਸੁਸਾਇਟੀ ਅਤੇ ਪਿੰਡ ਵਾਸੀਆਂ ਵੱਲੋਂ ਪਿੰਡ ਆਸਾ ਬੁੱਟਰ ਦੀ ਸਰਕਾਰੀ ਹੈਲਥ ਸਬ ਸੈਂਟਰ ਵਿੱਚ ਪੌਦੇ ਲਗਾਏ ਗਏ |ਇਸ ਲਖਵੀਰ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਅੱਜ ਇਸ ਮੁਹਿੰਮ ਦੀ ਸ਼ੁਰੁਆਤ ਕੀਤੀ ਗਈ ਹੈ | ਬਾਕੀ ਪੌਦੇ ਪੜਾ ਵਾਰ ਲਗਾਏ ਜਾਣਗੇ | ਪਿੰਡ ਦੇ ਚਾਰੇ ਪਾਸੇ ਅਤੇ ਖਾਲੀ ਪਾਈਆਂ ਥਾਂਵਾਂ ਉੱਤੇ ਕਰੀਬ ਦੋ ਹਜਾਰ  ਪੌਦੇ ਲਗਾਏ ਜਾਣਗੇ |  ਉਹਨਾ ਇਸ ਮੌਕੇ ਵਨ ਵਿਭਾਗ ਦੇ ਬਲਾਕ ਅਫਸਰ ਚਮਕੌਰ ਸਿੰਘ ਦਾ ਵੀ ਧੰਨਵਾਦ  ਕੀਤਾ  ਅਤੇ ਕਿਹਾ ਇਕ ਵਨ ਵਿਭਾਗ ਦੇ ਸਾਰੇ ਅਧਿਕਾਰੀ ਪਿੰਡ ਵਾਸੀਆਂ ਨੂੰ ਬਹੁਤ ਸਹਿਯੋਗ ਦੇ ਰਹੇ ਹਨ | ਇਸ ਸਮੇਂ ਸਹਾਰਾ ਜਨ ਸੇਵਾ ਸੁਸਾਇਟੀ ਦੇ ਪਰਧਾਨ ਲਖਵੀਰ ਸਿੰਘ ਚੇਅਰਮੈਨ ਤਰਨਜੀਤ ਸਿੰਘ ਉਪ ਪਰਧਾਨ ਗੁਰਤੇਜ ਸਿੰਘ , ਮਨਜੀਤ ਸਿੰਘ ਗੁਰਮੀਤ ਸਿੰਘ ਡਾ.  ਲਖਵਿੰਦਰ ਸਿੰਘ , ਨਰਿੰਜਨ ਸਿੰਘ ਪੰਚ ,ਟੇਕ ਸਿੰਘ , ਤਰਲੋਕ ਸਿੰਘ ਅਤੇ ਹੋਰ ਪਿੰਡ ਵਾਸੀ ਮਜੂਦ ਸਨ |

More

Most Trending