Smiley face

26 ਦਿਨਾਂ ਤੋਂ ਮਰਨ ਵਰਤ ਤੇ ਬੈਠੀ ਬੇਅੰਤ ਕੌਰ ਦੀ ਹਾਲਤ ਅਤਿਅੰਤ ਨਾਜੁਕ , ਮੈਡੀਕਲ ਫਰੀਦਕੋਟ ਰੈਫਰ ਕੀਤਾ |


ਮਿਹਦੇ ਵਿੱਚ ਹੋਏ ਜਖ੍ਮ 
ਲਖਵੀਰ ਸਿੰਘ ਬੁੱਟਰ 27 ਮਈ /ਅੱਜ ਬੇਅੰਤ ਕੌਰ ਸ੍ਪੇਸ਼ਲ ਟ੍ਰੇਨਰ ਅਧਿਆਪਕ ਦਾ ਮਰਨ ਵਰਤ 26 ਵੇਂ ਦਿਨ ਵਿਚ ਸ਼ਾਮਲ ਹੋ ਗਿਆ ਹੈ ਵਰਣਨ ਯੋਗ ਹੈ ਕਿ ਬੇਅੰਤ ਕੌਰ ਪਿਛਲੇ ਤਿੰਨ ਹਫਤਿਆਂ ਤੋਂ ਫਰੀਦਕੋਟ ਦੇ ਸਰਕਾਰੀ ਹਸਪਤਾਲ ਵਿੱਚ ਇਲਾਜ ਅਧੀਨ ਸੀ | ਪਰ ਹਾਲਤ ਜਿਆਦਾ ਵਿਗੜਨ ਤੇ ਅੱਜ ਮਿਤੀ 27 - 05 - 13 ਨੂੰ ਸਵੇਰੇ ਹੀ ਮੈਡੀਕਲ ਫਰੀਦਕੋਟ ਚ ਰੈਫਰ ਕਰਨਾਂ ਪਿਆ | ਬੇਅੰਤ ਕੌਰ ਦੇ ਕਿਡਨੀ ਵਿੱਚ ਜਿਆਦਾ ਸੋਜ ਆਉਣ ਦੇ ਕਾਰਨ , ਟਾਈ ਫੈਇਡ ਤੇ ਕਾਲੇ ਪੀਲੀਏ ਦੀ ਬਿਮਾਰੀ ਹੋ ਗਈ ਸੀ |ਅਤੇ ਹੁਣ ਮਿਹਦੇ ਵਿੱਚ ਜਿਆਦਾ ਜਖ੍ਮ ਹੋ ਚੁੱਕੇ ਹਨ | ਨੰਨੀ ਛਾਂ ਦੀ ਦੁਹਾਈ ਪਾਉਣ ਵਾਲੀ ਹਰਸਿਮਰਤ ਦੀ ਸਰਕਾਰ ਵੱਲੋਂ ਇਸ ਮਸਲੇ ਤੇ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ |

ਬੇਅੰਤ ਕੌਰ ਨੇ ਅੱਜ ਕਿਹਾ ਕਿ ਜੇ ਸਰਕਾਰ ਉਹਨਾਂ ਦੀਆਂ ਮੰਗਾ ਨਹੀਂ ਮੰਨੇਗੀ ਤਾਂ ਕੱਲ ਤੋਂ ਉਹ ਪਾਣੀ ਦੇ ਨਾਲ ਉਸਨੂੰ ਦਿੱਤੀਆਂ ਜਾਂਦੀਆ ਦਵਾਈਆਂ ਵੀ ਨਹੀਂ ਖਾਵੇਗੀ | ਜੇ ਉਸਨੂੰ ਇਸ ਦੌਰਾਨ ਕੁਝ ਵੀ ਹੁੰਦਾ ਹੀ ਤਾਂ ਸਰਕਾਰ ਹੀ ਇਸਦੀ ਜਿੰਮੇਵਾਰ ਹੋਵੇਗੀ |
ਅਧਿਆਪਕ ਆਗੂ ਸੁਖਦੀਪ ਸਿੰਘ ,ਨਰਿੰਦਰ ਕੌਰ , ਸਤਵਿੰਦਰ ਕੌਰ , ਬਲਜਿੰਦਰ ਕੌਰ ਤੇ ਸਰਭ੍ਜੀਤ ਕੌਰ ਨੇ ਸਰਕਾਰ ਨੂੰ ਕਰੜੇ  ਹੱਥੀ ਲੈਂਦਿਆ , ਸਰਕਾਰ ਦਾ ਵਿਰੋਧ ਕਰਦਿਆਂ ਕਿਹਾ ਕਿ ਟ੍ਰੇਨਰਾਂ ਦੀ ਹਾਲਤ ਬਦ ਤੋਂ ਬਦਤਰ ਹੋ ਚੁੱਕੀ ਹੈ ,ਪਰ ਸਰਕਾਰ ਦੇ ਕੰਨ ਤੇ ਜੁੰ ਤੱਕ ਨਹੀਂ ਸਰਕੀ | ਉਹਨਾਂ ਫੇਰ ਬਦਲ ਸਰਕਾਰ ਤੋਂ ਪੁਰਜੋਰ ਮੰਗ ਕੀਤੀ ਕਿ 1894 ਅਧਿਆਪਕਾਂ ਦਾ ਰੋਜਗਾਰ ਮੁੜ ਬਹਾਲ ਕੀਤਾ ਜਾਵੇ | ਜੇਲਾਂ ਵਿੱਚ ਬੰਦ ਅਧਿਆਪਕਾਂ ਨੂੰ ਰਿਹਾ ਕੀਤਾ ਜਾਵੇ , ਉਹਨਾਂ ਦੇ ਝੂਠੇ ਪਰਚੇ ਰੱਦ ਕੀਤੇ ਜਾਂ | ਨਹੀਂ ਤਾਂ ਅੱਗੇ ਉਹ ਹੋਰ ਕਰੜੇ ਸੰਘਰਸ਼ ਦੇ ਰਾਹ ਤੁਰਨ ਲਈ ਮਜਬੂਰ ਹੋਣਗੇ |

More

Most Trending