Smiley face

ਕੌਣ ਹੋਵੇਗਾ ਆਸਾ ਬੁੱਟਰ ਦਾ ਅਗਲਾ ਸਰਪੰਚ ?

ਲਖਵੀਰ  ਸਿੰਘ ਬੁੱਟਰ / ਪੰਚਾਇਤੀ ਚੋਣਾਂ ਦਾ ਐਲਾਨ ਹੁੰਦਿਆਂ ਹੀ ਪਿੰਡਾ ਦਾ ਮਾਹੋਲ ਇਕਦਮ ਗਰਮਾ ਗਿਆ  ਹੈ  । ਇਸੇਂ ਤਰਾਂ ਦਾ ਮਾਹੋਲ ਪਿੰਡ ਆਸਾ ਬੁੱਟਰ ਵਿਚ ਵੀ ਦੇਖਣ ਨੂੰ ਮਿਲ ਰਿਹਾ ਹੈ । ਆਸਾ ਬੁੱਟਰ ਵਿੱਚ ਇਸ ਵਾਰ ਸਰਪੰਚੀ ਦ ਪਦ ਵਾਸਤੇ ਦੋ ਉਮੀਦਵਾਰ ਮੈਦਾਨ ਚ ਉਤਰੇ ਹਨ ਤੇ ਦੋਵੇਂ ਹੀ ਸਰਪੰਚੀ ਦੇ ਪਦ ਵਾਸਤੇ  ਪਹਿਲੀ ਵਾਰ ਚੋਣ ਲੜ ਰਹੇ ਹਨ । ਇੱਕ ਪਾਸੇ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਆਸਾ ਬੁੱਟਰ ਦੇ ਸਾਬਕਾ ਸਰਪੰਚ ਅਤੇ ਸਾਬਕਾ  ਬ੍ਲਾਕ ਸੰਮਤੀ ਮੈਂਬਰ ਸ.  ਬਚਿੱਤਰ ਸਿੰਘ ਦੇ ਸਪੁੱਤਰ ਸ. ਇਕਬਾਲ ਸਿੰਘ ਬੁੱਟਰ ਚੋਣ ਮੈਦਾਨ ਚ ਉਤਰੇ ਹਨ ਤੇ ਦੂਸਰੇ ਪਾਸੇ ਕਾਂਗਰਸ ਪਾਰਟੀ ਦੇ ਇਕਾਈ ਪਰਧਾਨ ਸ. ਜਸਮੇਲ ਸਿੰਘ ਬੁੱਟਰ ਉਰਫ (ਅਕਾਲੀ )  ਚੋਣ ਮੈਦਾਨ ਚ ਹਨ । ਇਥੇ ਜਿਕਰਯੋਗ ਹੈ ਕੇ ਸ. ਇਕਬਲ ਸਿੰਘ ਬੁੱਟਰ ਕਾਫੀ ਲੰਬੇ ਸਮੇਂ ਤੋਂ ਰਾਜਨੀਤੀ ਤੋਂ ਦੂਰ ਰਹੇ ਨੇ ਭਾਵ ਜਿਆਦਾ ਸਰਗਰਮ ਆਗੂ ਦੇ ਤੌਰ ਤੇ ਪਿੰਡ ਵਿੱਚ ਨਹੀਂ ਵਿਚਰੇ ਹਨ । ਪਰ ਉਹ ਸਮਾਜ ਸੇਵਾ ਦੇ ਇੱਕ ਬਹੁਤ ਵਧੀਆ ਕੰਮ ਖੂਨਦਾਨ ਨੂੰ ਲੈ ਕੇ ਤਾਰੀਫ਼ ਦੇ ਪਾਤਰ ਹਨ ਹੁਣ ਤੱਕ ਵੀਹ ਤੋਂ ਜਿਆਦਾ ਵਾਰ ਖੂਨਦਾਨ ਕਰ ਚੁੱਕੇ ਹਨ । ਦੂਸਰੇ ਪਾਸੇ ਸ. ਜਸਮੇਲ ਸਿੰਘ ਬੁੱਟਰ ਰਾਜਨੀਤੀ ਵਿਚ ਬਹੁਤ ਜਿਆਦਾ ਸਰਗਰਮ ਆਗੂ ਹਨ ਤੇ ਹਰ ਚੋਣਾਂ ਵਿਚ ਉਹਨਾਂ ਦਾ ਪ੍ਰਭਾਵ ਰਹਿੰਦਾ ਹੈ ਅਤੇ ਉਹ ਵੀ  ਸਾਫ਼ ਸੁਥਰੇ ਅਕਸ ਵਾਲੇ ਇਮਾਨਦਾਰ ਇਨਸਾਨ ਹਨ । ਹੁਣ ਵੇਖਣਾ ਹੋਵੇਗਾ ਕਿ ਕੌਣ ਬਾਜੀ ਮਾਰਦਾ ਹੈ , ਪਿੰਡ ਵਾਲਿਆਂ ਦੀ ਮੰਨੀਏ ਤਾਂ ਮੁਕਾਬਲਾ ਬਹੁਤ ਸਖਤ ਹੈ , ਦੋਵੇਂ ਉਮੀਦਵਾਰਾਂ ਵਾਸਤੇ ਜਿੱਤ ਪ੍ਰਾਪਤ ਕਰਨੀ ਆਸਾਨ ਨਹੀਂ ਹੋਵੇਗੀ , ਜਿੱਤ ਹਾਰ ਦਾ ਫੈਸਲਾ ਬਹੁਤ ਕਰੀਬੀ ਹੋਵਗਾ । ਇਸ ਦੇ ਮੱਦੇ ਨਜਰ ਦੋਵਾਂ ਉਮੀਦਵਾਰਾਂ ਵਾਸਤੇ ਇੱਕ ਇੱਕ ਵੋਟ ਤੱਕ ਪਹੁੰਚ ਕਰਨਾਂ ਤੇ ਵੋਟਰ ਨੂੰ ਆਪਣੇ ਪੱਖ ਚ ਕਰਨਾਂ ਬਹੁਤ ਲਾਜ੍ਮੀਂ  ਹੋਵੇਗਾ । ਹੋ ਸਕਦਾ ਹੈ ਫੈਸਲਾ ਕੁਝ ਕੁ ਵੋਟਾਂ ਤੇ ਹੀ ਹੋ ਜਾਵੇ । ਪਿਛੇ ਜਿਹੇ ਹੀ ਹੋਈਆਂ ਬ੍ਲਾਕ ਸੰਮਤੀ ਚੋਣਾਂ ਵਿੱਚ ਕਾਂਗਰਸ ਪਾਰਟੀ 200 ਵੋਟ ਅਕਾਲੀ ਦਲ ਨਾਲੋਂ ਵੱਧ ਲੈਣ ਵਿੱਚ ਕਾਮਯਾਬ ਰਹੀ ਸੀ । ਪਰ ਸਰਪੰਚ ਦੀ ਚੋਣ ਪਾਰਟੀ ਨਿਸ਼ਾਨ ਤੇ ਨਹੀਂ ਹੁੰਦੀ ਤੇ ਪਾਰਟੀਆਂ ਦਾ ਸਿਧਾ ਦਖਲ ਇਹਨਾਂ ਚੋਣਾਂ ਵਿੱਚ ਨਹੀਂ ਹੁੰਦਾ ਇਸ ਕਰਕੇ ਪੰਚਾਇਤੀ ਚੋਣਾਂ ਵਿੱਚ ਸਮੀਕਰਨ ਬਦਲ ਜਾਂਦੇ ਹਨ । ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ ਕੇ ਆਸਾ ਬੁੱਟਰ ਦਾ ਅਗਲਾ ਸਰਪੰਚ ਕੌਣ ਹੋਵੇਗਾ । ਅਗਲੇ ਇੱਕ ਦੋ ਦਿਨਾਂ ਵਿੱਚ ਕਾਗਜ ਭਰਨ ਦਾ ਕੰਮ ਖਤਮ ਹੋ ਜਾਵੇਗਾ ਤੇ ਚੋਣਾਂ ਦੀਆਂ ਸਰਗਰਮੀਆਂ ਹੋਰ ਤੇਜ ਹੋ ਜਾਣਗੀਆਂ । ਨਾਲ ਦੀ ਨਾਲ ਤਾਜਾ ਸਮਾਚਾਰ ਆਉਣ ਵਾਲੇ ਦਿਨਾਂ ਵਿੱਚ ਪੋਸਟ ਕਰਦੇ ਰਹਾਂਗੇ । 

More

Most Trending