Smiley face

ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਵੱਲੋਂ ਬੇਘਰੇ ਪਰਿਵਾਰਾਂ ਦੀ ਮਦਦ

ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਜੋਨ ਫਰੀਦਕੋਟ , ਮੁਕਤਸਰ ,ਬਠਿੰਡਾ ਦੇ ਖੇਤਰ ਦੋਦਾ ਵੱਲੋਂ ਪੰਦਰਾਂ ਰਿਫਿਊਜੀ ਪਰਿਵਾਰਾਂ ਦੀ ਮਦਦ ਕੀਤੀ ਗਈ | ਉਕਤ ਪਰਿਵਾਰ ਜੰਮੂ ਵਿੱਚ ਆਏ ਹੜਾਂ ਕਾਰਨ ਬੇਘਰ ਹੋ ਗਏ ਸਨ ਅਤੇ ਇਸ ਵੇਲੇ ਫਰੀਦਬਾਦ ( ਹਰਿਆਣਾ ) ਵਿਖੇ ਰਹਿ ਰਹੇ ਸਨ | ਉਕਤ ਪਰਿਵਾਰਾਂ ਦੇ 50  ਦੇ ਕਰੀਬ ਮੈਂਬਰ ਇਸ ਕੜਾਕੇ ਦੀ ਸਰਦੀ ਵਿੱਚ ਬਿਨਾ ਛੱਤ ਦੇ ਜਿੰਦਗੀ ਗੁਜਾਰ ਰਹੇ ਸਨ | ਇਹਨਾ ਕੋਲ ਕੋਲ ਆਮਦਨ ਵਾਸਤੇ ਵੀ ਕੋਈ ਸਾਧਨ ਨਹੀਂ ਸੀ | ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੀ ਟੀਮ ਵੱਲੋਂ ਮੋਦੀਖਾਨਾ  ਪ੍ਰੋਜੈਕਟ ਦੇ ਤਹਿਤ  ਇਹਨਾਂ ਪਰਿਵਾਰਾਂ ਦੀ ਮਦਦ ਵਾਸਤੇ ਉਪਰਾਲਾ  ਕੀਤਾ  ਗਿਆ  ,  ਜਿਸ  ਵਿੱਚ ਟੀਮ ਵੱਲੋਂ ਇਹਨਾਂ ਪਰਿਵਾਰਾਂ ਦੇ ਗੁਜਰ ਬਸਰ ਵਾਸਤੇ ਪੰਜ ਰਿਕ੍ਸ਼ੇ ਦਿੱਤੇ ਗਏ ਅਤੇ ਇਲਾਕੇ ਦੀਆਂ ਮਿੱਲਾਂ , ਫੈਕਟਰੀਆਂ ਦੇ ਨੁਮਾਇੰਦਿਆਂ ਨਾਲ ਮਿਲਕੇ ਉਕਤ ਪਰਿਵਾਰਾਂ ਨੂੰ ਕੰਮ ਦਿਵਾਉਣ ਦਾ ਯਤਨ ਕੀਤਾ ਗਿਆ | ਇਸ ਤੋਂ ਇਲਾਵਾ ਠੰਡ ਦੀ ਮਾਰ ਤੋਂ ਬਚਨ ਵਾਸਤੇ ਗਰਮ ਬਿਸਤਰੇ , ਗਰਮ ਕੱਪੜੇ  ਅਤੇ ਛੱਤ ਵਾਸਤੇ ਵੱਡੇ ਵਾਟਰ ਪ੍ਰੂਫ਼ ਟੈਂਟ ਦਿੱਤੇ ਗਏ ਨਾਲ ਹੀ ਕੁਝ ਦਿਨਾਂ ਦੇ ਗੁਜਾਰੇ ਵਾਸਤੇ ਰਾਸ਼ਨ ਸਮੱਗਰੀ ਵੀ ਦਿੱਤੀ ਗਈ | ਇਸ ਵਿੱਚ ਮੋਦੀਖਾਨਾ ਪ੍ਰੋਜੈਕਟ ਦੇ ਕੋ-ਆਰਡੀਨੇਟਰ   ਹਰਮਨਦੀਪ ਸਿੰਘ ਖਾਲਸਾ ਅਤੇ ਖੇਤਰ ਸਕੱਤਰ ਜਗਰੂਪ ਸਿੰਘ ਖਾਲਸਾ ਆਸਾ ਬੁੱਟਰ , ਪ੍ਰਧਾਨ ਪ੍ਰੀਤਮ ਸਿੰਘ ਖਾਲਸਾ ਅਤੇ ਸਹਾਇਕ ਸਕੱਤਰ ਸੰਦੀਪ ਸਿੰਘ ਖਾਲਸਾ , ਭੁਪਿੰਦਰ ਸਿੰਘ ਸੂਰੇਵਾਲਾ , ਗੁਰਪ੍ਰੀਤ ਸਿੰਘ ਖਾਲਸਾ , ਮੰਗਾ ਸਿੰਘ ਖਾਲਸਾ ਅਤੇ ਸਰਕਲ ਫਰੀਦਾਬਾਦ ਤੋਂ ਪ੍ਰਧਾਨ ਹਰਿੰਦਰ ਸਿੰਘ ਰਾਣਾ , ਮਨਜੀਤ ਸਿੰਘ , ਬਲਜੀਤ ਸਿੰਘ ਸਬਰਵਾਲ ਆਦਿ ਮੈਂਬਰਾਂ ਨੇ ਇਸ ਕਾਰਜ ਭਰਪੂਰ ਸਹਿਯੋਗ ਦਿੱਤਾ | 


More

Most Trending