Smiley face

ਆਸਾ ਬੁੱਟਰ ਦੀ ਕ੍ਰਿਕਟ ਟੀਮ ਦਾ ਲਗਾਤਾਰ ਬੇਹਤਰੀਨ ਪ੍ਰਦਰਸ਼ਨ

 ਆਸਾ ਬੁੱਟਰ ਦੀ ਕ੍ਰਿਕਟ ਟੀਮ ਦਾ ਲਗਾਤਾਰ ਬੇਹਤਰੀਨ ਪ੍ਰਦਰਸ਼ਨ  , ਇਲਾਕੇ ਵਿੱਚ ਜਿੱਤ ਚੁੱਕੀ ਹੈ ਦਰਜਨਾਂ ਮੁਕਾਬਲੇ

ਆਸਾ ਬੁੱਟਰ ਨੇ ਜਿੱਤਿਆ ਕ੍ਰਿਕਟ ਟੂਰਨਾਂਮੈਂਟ 
13000  ਰੁਪੈ ਦਾ ਨਗਦ ਇਨਾਮ ਵੀ ਪਰਾਪਤ ਕੀਤਾ 

ਪਿੰਡ ਕਰੀਰ ਵਾਲੀ ਵਿਖੇ ਸਮੂਹ ਨਗਰ ਵਾਸੀਆਂ ਦੇ ਸਹਿਯੋਗ ਨਾਲ ਕ੍ਰਿਕਟ ਕਮੇਟੀ ਵੱਲੋਂ ਸੱਤਵਾਂ ਕ੍ਰਿਕਟ ਟੂਰਨਾਂ ਮੈਂਟ ਕਰਵਾਇਆ ਗਿਆ | ਇਸ ਟੂਰਨਾਂ ਮੈਂਟ ਵਿੱਚ ਆਸਾ ਬੁੱਟਰ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ ਅਤੇ ਜੇਤੂ ਟ੍ਰਾਫ਼ੀ ਦੇ ਨਾਲ 13000  ਰੁਪੈ ਦਾ ਨਗਦ ਇਨਾਮ ਵੀ ਪਰਾਪਤ ਕੀਤਾ | ਫਾਇਨਲ ਮੁਕਾਬਲੇ ਵਿੱਚ ਆਸਾ ਬੁੱਟਰ ਦੀ ਟੀਮ ਨੇ ਪਿੰਡ ਗੁੜੀ ਸੰਘਰ ਦੀ ਟੀਮ ਨੂੰ 24  ਰਨਾਂ ਨਾਲ ਜਿੱਤ ਲਿਆ | ਦੂਜਾ ਸਥਾਨ  ਪ੍ਰਾਪਤ ਕਰਨ ਵਾਲੀ ਟੀਮ ਗੁੜੀ ਸੰਘਰ ਨੂੰ 8000  ਰੁਪੈ ਦਾ ਨਗਦ ਇਨਾਮ ਦਿੱਤਾ ਗਿਆ ਇਸ ਟੂਰਨਾਂ ਮੈਂਟ ਵਿੱਚ 24  ਪਿੰਡਾਂ ਦੀਆਂ ਟੀਮਾਂ ਨੇ ਹਿੱਸਾ ਲਿਆ | ਪਿੰਡ ਆਸਾ ਬੁੱਟਰ ਦੇ ਖਿਡਾਰੀ ਸੁੱਖੀ ਨੂੰ ਮੈਂ ਆਫ਼ ਦੀ ਸੀਰੀਜ ਦੀ ਟ੍ਰਾਫ਼ੀ ਨਾਲ ਨਿਵਾਜਿਆ ਗਿਆ | ਉੱਤਮ ਗੇੰਦਬਾਜ ਪਿੰਡ ਕ੍ਰਿਰ੍ਵਾਲੀ ਤੋਂ ਰਾਜਦੀਪ ਸਿੰਘ  , ਉੱਤਮ  ਫੀਲਡਰ ਕ੍ਰਿਰ੍ਵਾਲੀ ਤੋਂ ਗੁਰਜੀਤ ਸਿੰਘ ਅਤੇ ਉੱਤਮ ਵਿਕਟ ਕੀਪਰ ਕ੍ਰਿਰ੍ਵਾਲੀ ਤੋਂ ਕੁਲਬੀਰ ਨੂੰ ਐਲਾਨਿਆਂ ਗਿਆ | ਇਸ ਮੌਕੇ ਆਸਾ ਬੁੱਟਰ ਟੀਮ ਲਖਵਿੰਦਰ ਸਿੰਘ ਗੋਰਾ , ਗੁਰਸੇਵਕ ਸਿੰਘ , ਬਲਜਿੰਦਰ ਸਿੰਘ , ਗਗਨ ਅਤੇ ਹਨੀ ਬੁੱਟਰ ਆਦਿ ਖਿਡਾਰੀ ਮੌਜੂਦ ਸਨ | 

More

Most Trending