ਪਿੰਡ ਆਸ਼ਾ ਬੁੱਟਰ ਦੇ  ਵਿਆਕਤੀ   ਪਾਲ ਸਿੰਘ ਪੁੱਤਰ ਮੱਖਣ ਸਿੰਘ (52) ਜੋਕਿ ਕਰਜਾਈ ਹੋਣ ਕਰਕੇ ਪਿਛਲੇ ਲੱਗਭੱਗ ਤਿੰਨ-ਚਾਰ ਸਾਲ ਤੋ ਪ੍ਰੇਸ਼ਾਨੀ ਦਾ ਸ਼ਿਕਾਰ ਸੀ, ਨੇ ਬੀਤੀ ਸ਼ਾਮ ਪਿੰਡ ਬੁੱਟਰ ਤੋ ਕਾਉਣੀ ਨੂੰ ਜਾਂਦੇ ਰਸਤੇ ਤੇ ਪੈਂਦੇ ਸੂਏ ਦੀ ਪਟੜੀ ਤੇ ਦਰੱਖਤ ਨਾਲ ਫਾਹਾ ਲੈ ਲਿਆ। ਜਿਸਦਾ ਪਤਾ ਲੱਗਣ ਤੇ ਪਿੰਡ ਦੇ ਮੋਹਤਬਾਰਾਂ ਵੱਲੋਂ ਪੁਲਿਸ ਚੌਕੀਂ ਦੋਦਾ ਨੂੰ ਸੂਚਿਤ ਕੀਤਾ ਗਿਆ। ਹੋਲਦਾਰ ਰਜਿੰਦਰ ਸਿੰਘ ਨੇ ਮੌਕੇ ਤੇ ਪਹੁੰਚ ਕੇ ਲਾਸ ਆਪਣੇ ਕਬਜੇ ਵਿੱਚ ਲੈ ਕੇ 174 ਦੀ ਕਾਰਵਾਈ ਕਰਦਿਆਂ ਅਗਲੇਰੀ ਕਾਰਵਾਈ ਸੁਰੂ ਕਰ ਦਿੱਤੀ। ਪਿੰਡ ਵਾਲਿਆਂ ਨੇ ਦੱਸਿਆ ਕਿ ਇਹ ਕਿਸਾਨ ਕੋਲ ਜਮੀਨ ਥੋੜੀ ਸੀ ਤੇ ਉਹ ਪੰਜ-ਛੇ ਲੱਖ ਰੁਪਏ ਦਾ ਕਰਜਾਈ ਸੀ। ਮ੍ਰਿਤਕ ਆਪਣੇ ਪਿੱਛੇ ਇੱਕ ਲੜਕਾ, ਇਕ ਲੜਕੀ ਤੇ ਪਤਨੀ ਛੱਡ ਗਿਆ। ਇਕ ਹਫਤੇ ਬਾਅਦ ਹੀ ਮੁੰਡੇ ਦਾ ਵਿਆਹ ਰਖਿਆ ਹੋਇਆ ਸੀ | ਹੁਣ ਉਕਤ ਦਿਨ ਤੇ ਪਾਲ ਸਿੰਘ ਦਾ ਭੋਗ ਪਾਇਆ ਜਾਵੇਗਾ  | ਇਸ ਦਰਦਨਾਕ ਮੌਤ ਦੀ ਖਬਰ ਸੁਣਦਿਆ ਹੀ ਪਿੰਡ ਵਿੱਚ ਸੋਗ ਦੀ ਲਹਿਰ ਦੌੜ ਗਈ।