ਸ਼ਹੀਦ ਭਗਤ ਸਿੰਘ ਦੇ ਬੁੱਤ 'ਤੇ ਫੁੱਲ ਚੜਾ ਕੇ ਸ਼ਹੀਦਾਂ ਨੂੰ ਦਿੱਤੀ ਸ਼ਰਧਾਜਲੀਦੋਦਾ, 24 ਮਾਰਚ (ਲਖਵੀਰ ਬਿੱਟੂ)-ਅੱਜ ਨੇੜ•ਲੇ ਪਿੰਡ ਆਸਾ ਬੁੱਟਰ ਵਿਖੇ ਦੇਸ਼ ਦੇ ਅਮਰ ਸ਼ਹੀਦਾਂ ਸ਼ਹੀਦ ਭਗਤ ਸਿੰਘ ,ਸ਼ਹੀਦ ਸੁਖਦੇਵ ਅਤੇ ਸ਼ਹੀਦ ਰਾਜਗੁਰੂ ਦੀ ਸ਼ਹਾਦਤ ਨੂੰ ਯਾਦ ਕਰਦਿਆਂ ਇਲਾਕੇ ਦੀ ਨਾਮਵਰ ਸਹਾਰਾ ਜਨ ਸੇਵਾ ਸੁਸਾਇਟੀ ਦੇ ਸਮੂਹ ਅਹੁਦੇਦਾਰਾਂ ਅਤੇ ਮੈਂਬਰਾਂ, ਪਿੰਡ ਦੇ ਨੌਜਵਾਨਾਂ ਅਤੇ ਸਰਕਾਰੀ ਹਾਈ ਸਕੂਲ ਦੇ ਸਟਾਫ ਵੱਲੋਂ ਸਕੂਲ ਦੇ ਪਾਰਕ 'ਚ ਲੱਗੇ ਸ਼ਹੀਦ ਭਗਤ ਸਿੰਘ ਦੇ ਬੁੱਤ 'ਤੇ ਸ਼ਰਧਾ ਦੇ ਫੁੱਲ ਚੜਾ ਕੇ ਸ਼ਰਧਾਜਲੀ ਦਿੱਤੀ। ਇਸ ਮੌਕੇ ਬੋਲਦਿਆਂ ਵੱਖ ਵੱਖ ਬੁਲਾਰਿਆਂ ਨੇ ਕਿਹਾ ਕਿ ਭਗਤ ਸਿੰਘ ਨੇ ਆਪਣੀ ਡਾਇਰੀ ਦਾ ਆਖਰੀ ਪੰਨਾ ਮੋੜ ਕੇ ਇਹ ਸ਼ੰਦੇਸ ਦਿੱਤਾ ਕਿ ਸੀ ਕਿ ਉਹ ਮਜ਼ਲੂਮਾਂ,ਦੱਬੇ ਕੁਚਲਿਆਂ ਲੋਕਾਂ ਅਤੇ ਗਰੀਬਾਂ ਦੀ ਹਰ ਸੰਭਵ ਮੱਦਦ ਲਈ ਆਪਣਾ ਸੰਘਰਸ ਜਾਰੀ ਰੱਖਣਗੇ। ਉਨ•ਾਂ ਸ਼ਹੀਦ ਭਗਤ ਸਿੰਘ ਦੇ ਬੁੱਤ ਕੋਲ ਖੜ• ਕੇ ਪ੍ਰਣ ਲਿਆ ਕਿ ਅਜ ਦੇ ਸਮੇਂ 'ਚ ਸ਼ਹੀਦਾਂ ਦੇ ਪਾਏ ਹੋਏ ਪੂਰਨਿਆਂ ਤੇ ਚੱਲਣਾ ਹੀ ਸ਼ਹੀਦਾਂ ਨੂੰ ਅਸਲ ਸ਼ਰਧਾਜਲੀ ਹੈ। ਇਸ ਮੌਕੇ ਸੁਸਾਇਟੀ ਪ੍ਰਧਾਨ ਗੁਰਤੇਜ ਸਿੰਘ, ਨਿਹਾਲ ਸਿੰਘ ਬੁੱਟਰ, ਜਸਕਰਨ ਸਿੰਘ ਜੱਸੀ ਪੰਚ,ਪ੍ਰਿੰਸ਼ੀਪਲ ਰੀਟਾ ਬਾਂਸ਼ਲ, ਲੈਕਚਰਾਰ ਨਰਿੰਦਰ ਕੁਮਾਰ, ਲੈਕ. ਸੁਖਦਰਸ਼ਨ ਸਿੰਘ, ਲੈਕ. ਰੋਸ਼ਨ ਸਿੰਘ, ਸੁਖਵੰਤ ਸਿੰਘ, ਜਸ਼ਨਦੀਪ ਸਕੱਤਰ, ਗੁਰਧਿਆਨ ਸਿੰਘ,ਜਸਕਰਨ ਫੌਜੀ, ਸੁਚਚੈਨ ਸਿੰਘ, ਸੁਖਰਾਜ ਸਿੰਘ, ਵਿੱਕੀ, ਹੈਪੀ, ਕਿੰਦਾ, ਖੁਸ਼ਵਿੰਦਰ ਸਿੰਘ ਆਦਿ ਸਮੇਤ ਵੱਡੀ ਗਿਣਤੀ 'ਚ ਮੌਜੂਦ ਸਨ।

More

Most Trending