Smiley face
Showing posts with label ਅੰਨਾ ਹਜ਼ਾਰੇ. Show all posts
Showing posts with label ਅੰਨਾ ਹਜ਼ਾਰੇ. Show all posts

ਸ਼ਹੀਦਾਂ ਦਾ ਸਨਮਾਨ ਕਰਨਾ ਭੁੱਲੇ ਅੰਨਾ ਹਜ਼ਾਰੇ (ਵੀਡੀਓ)
ਕਪੂਰਥਲਾ- ਅੰਨਾ ਹਜ਼ਾਰੇ ਆਪਣੀ ਪੰਜਾਬ ਫੇਰੀ 'ਤੇ ਹਨ। ਇਸ ਦੌਰਾਨ ਜਿੱਥੇ ਉਨ੍ਹਾਂ ਨੇ ਅੰਮ੍ਰਿਤਸਰ 'ਚ ਜਲਿਆਂਵਾਲਾ ਬਾਗ 'ਚ ਸ਼ਹੀਦੀ ਸਮਾਰਕ 'ਤੇ ਜਾ ਕੇ ਆਪਣੀ ਜਨਤੰਤਰ ਯਾਤਰਾ ਦੀ ਸ਼ੁਰੂਆਤ ਕੀਤੀ, ਉਥੇ ਐਤਵਾਰ ਨੂੰ ਜਦੋਂ ਉਹ ਕਪੂਰਥਲਾ ਪਹੁੰਚੇ ਤਾਂ ਲੋਕਾਂ ਨੇ ਉਨ੍ਹਾਂ ਦਾ ਜ਼ੋਰਦਾਰ ਸਵਾਗਤ ਕੀਤਾ। ਕਪੂਰਥਲਾ 'ਚ ਅੰਨਾ ਹਜ਼ਾਰੇ ਦੀ ਰੈਲੀ ਦਾ ਆਯੋਜਨ ਸ਼ਹੀਦ ਭਗਤ ਸਿੰਘ ਕਲੱਬ ਨੇ ਕਪੂਰਥਲਾ ਦੇ ਸ਼ਹੀਦ ਭਗਤ ਸਿੰਘ ਚੌਕ 'ਚ ਕੀਤਾ ਜਿੱਥੇ ਭਗਤ ਸਿੰਘ ਦਾ ਇਕ ਬੁੱਤ ਵੀ ਬਣਾਇਆ ਗਿਆ ਹੈ। ਕਲੱਬ ਮੈਂਬਰਾਂ ਨੂੰ ਉਮੀਦ ਸੀ ਕਿ ਅੰਨਾ ਹਜ਼ਾਰੇ ਸ਼ਹੀਦ ਭਗਤ ਸਿੰਘ ਦੇ ਬੁੱਤ ਨੂੰ ਸਨਮਾਨ ਦੇਣ ਲਈ ਫੁੱਲ ਮਾਲਾ ਭੇਂਟ ਕਰਨਗੇ ਪਰ ਸ਼ਹੀਦਾਂ ਦੇ ਨਾਂ 'ਤੇ ਜਨਤੰਤਰ ਯਾਤਰਾ ਸ਼ੁਰੂ ਕਰਨ ਵਾਲੇ ਅੰਨਾ ਹਜ਼ਾਰੇ ਅਤੇ ਉਨ੍ਹਾਂ ਦੇ ਸਾਥੀ ਜਨਰਲ ਵੀ. ਕੇ. ਸਿੰਘ ਕੁਝ ਕਿਲੋਮੀਟਰ ਆਉਂਦੇ ਹੀ ਸ਼ਹੀਦਾਂ ਨੂੰ ਸਨਮਾਨ ਦੇਣਾ ਭੁੱਲ ਗਏ ਅਤੇ ਉਕਤ ਬੁੱਤ 'ਤੇ ਮਾਲਾ ਭੇਂਟ ਕਰਨ ਲਈ ਆਪਣੀ ਵਿਸ਼ੇਸ਼ ਕਿਸਮ ਦੀ ਜਨਤੰਤਰ ਯਾਤਰਾ ਗੱਡੀ ਤੋਂ ਹੇਠਾਂ ਤੱਕ ਨਹੀਂ ਉਤਰੇ ਪਰ ਆਪਣੇ ਭਾਸ਼ਣ 'ਚ ਜ਼ੋਰ-ਸ਼ੋਰ ਨਾਲ ਸ਼ਹੀਦਾਂ ਦਾ ਅਤੇ ਖਾਸ ਤੌਰ 'ਤੇ ਭਗਤ ਸਿੰਘ ਦਾ ਗੁਣਗਾਣ ਕਰਦੇ ਰਹੇ। 
ਦੂਜੇ ਪਾਸੇ ਜਿੱਥੇ ਅੰਨਾ ਹਜ਼ਾਰੇ ਦੀ ਰੈਲੀ ਚੱਲ ਰਹੀ ਸੀ ਉਸੇ ਪਾਸੇ ਲਗਭਗ 10 ਫੁੱਟ ਦੀ ਦੂਰੀ 'ਤੇ ਸ਼ਰਾਬ ਦਾ ਠੇਕਾ ਚੱਲ ਰਿਹਾ ਸੀ ਅਤੇ ਲੋਕ ਬੜੇ ਮਜ਼ੇ ਨਾਲ ਉਥੋਂ ਸ਼ਰਾਬ ਖਰੀਦ ਰਹੇ ਨ। ਇਕ ਪਾਸੇ ਅੰਨਾ ਹਜ਼ਾਰੇ ਨੌਜਵਾਨਾਂ ਨੂੰ ਨਸ਼ੇ ਤੋਂ ਦੂਰ ਰਹਿਣ ਦਾ ਸੰਦੇਸ਼ ਦੇ ਰਹੇ ਸਨ ਪਰ ਦੂਜੇ ਪਾਸੇ ਨਸ਼ੇ ਦੀ ਸ਼ਰੇਆਮ ਵਿਕਰੀ ਦੇ ਨਾਲ-ਨਾਲ ਰੈਲੀ 'ਚ ਜੇਬ ਕਤਰਿਆਂ ਦੀ ਭਰਮਾਰ ਅਤੇ ਉਨ੍ਹਾਂ ਦੀ ਕੁੱ

More

Most Trending