Smiley face
Showing posts with label ਇੰਦੀਵਰ. Show all posts
Showing posts with label ਇੰਦੀਵਰ. Show all posts
ਨਹਿਰੂ ਯੁਵਾ ਕੇਂਦਰ ਅਤੇ ਜ਼ਿਲਾ ਪ੍ਰਸ਼ਾਸਨ ਸ੍ਰੀ ਮੁਕਤਸਰ ਸਾਹਿਬ ਵੱਲੋਂ ਸਹਾਰਾ ਜਨ ਸੇਵਾ ਸੁਸਾਇਟੀ ਆਸਾ ਬੁੱਟਰ ਦੇ ਸਹਿਯੋਗ ਨਾਲ ਸਰਦਾਰ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਨੌਜਵਾਨ ਸਸ਼ਕਤੀਕਰਨ ਦਿਵਸ ਮਨਾਇਆ ਗਿਆ। ਇਸ ਮੌਕੇ ਪਿੰਡ ਵਿੱਚ ਨਸ਼ਾ ਵਿਰੋਧੀ ਜਾਗਰੂਕਤਾ ਰੈਲੀ ਕੱਢੀ ਗਈ। ਇਸ ਮੌਕੇ ਸੁਸਾਇਟੀ ਪ੍ਰਧਾਨ ਗੁਰਤੇਜ ਸਿੰਘ, ਪਿੰਡ ਦੇ ਪਤਵੰਤੇ ਜਸਮੇਲ ਸਿੰਘ ਤੇ ਕਲੱਬ ਮੈਂਬਰਾਂ ਤੋਂ ਇਲਾਵਾ ਨਹਿਰੂ ਯੁਵਾ ਕੇਂਦਰ ਦੇ ਪ੍ਰੋਗਰਾਮ ਕੋਆਰਡੀਨੇਟਰ ਸਵਰਨਜੀਤ ਸਿੰਘ ਸਿੱਧੂ, ਵਲੰਟੀਅਰ ਸੁਖਜੀਤ ਸਿੰਘ, ਹਰਦੀਸ਼ ਸਿੰਘ, ਜੈ ਪਾਲ ਤੇ ਸ਼ਿੰਦਾ ਸਿੰਘ ਨੇ ਪਿੰਡ ਵਾਸੀਆਂ ਨੂੰ ਨਸ਼ਿਆਂ ਖ਼ਿਲਾਫ਼ ਡਟਣ ਦਾ ਹੋਕਾ ਦਿੱਤਾ ਤਾਂ ਜੋ ਸਿਹਤਯਾਬ ਸਮਾਜ ਦੀ ਸਿਰਜਣਾ ਕੀਤੀ ਜਾ ਸਕੇ।

ਅੱਗ ਦੀਆਂ ਲਪਟਾਂ 'ਚ ਸੜ ਰਹੀ ਧਰਤੀ ਤੋਂ ਬੇਰਹਿਮੀ ਨਾਲ ਕੱਟੇ ਜਾ ਰਹੇ ਦਰੱਖਤਾਂ ਕਾਰਨ ਪੁਲੀਤ ਹੋ ਰਹੇ ਵਾਤਾਵਰਨ ਅਤੇ ਪਾਣੀ ਦੇ ਡਿਗਦੇ ਮਿਆਰ ਨੂੰ ਲੈ ਕੇ ਚਿੰਤਤ ਹੋਈ 'ਸਹਾਰਾ ਜਾਨ ਸੇਵਾ ਸੋਸਾਇਟੀ' ਆਪਣੇ ਪਿੰਡ ਵਿਚ 'ਬੂਟੇ ਲਗਾਓ-ਮਨੁੱਖਤਾ ਬਚਾਓ' ਦੀ ਜਾਗਰੂਕਤਾ ਮੁਹਿੰਮ ਲੈ ਕੇ ਲਗਾਤਾਰ ਅੱਗੇ ਵਧ ਰਿਹਾ ਹੈ ਤੇ ਇਥੇ ਫ਼ੈਲ ਰਹੀ ਹਰਿਆਵਲ ਇਸ ਗੱਲ ਦੀ ਜਾਮਨ ਹੈ | ਵਿਸ਼ਵਾਸ, ਜੋਸ਼ ਅਤੇ ਦਿੜ੍ਹਤਾ ਨਾਲ ਲਗਾਏ ਸੈਂਕੜੇ ਬੂਟਿਆਂ ਦੀ ਸਾਂਭ-ਸੰਭਾਲ ਤੇ ਪਾਲਣ-ਪੋਸ਼ਣ ਕਰਦੇ ਕਲੱਬ ਦੇ ਇਹ ਨੌਜਵਾਨ ਕਤਈ ਬਰਦਾਸ਼ਤ ਨਹੀਂ ਕਰਦੇ ਕਿ ਕੋਈ ਦਰੱਖਤਾਂ ਦਾ ਪੱਤਾ ਤੱਕ ਵੀ ਤੋੜੇ | ਗੁਰਤੇਜ ਸਿੰਘ ਦੀ ਪ੍ਰਧਾਨਗੀ ਹੇਠ ਗੁਰਪ੍ਰੀਤ ਸਿੰਘ,ਦਲਜੀਤ ਸਿੰਘ,ਜਸ਼ਨਦੀਪ,ਸੰਦੀਪ,ਮਨਜਿੰਦਰ ਸਿੰਘ,ਸਤਨਾਮ ਸਿੰਘ,ਧਰਮਿੰਦਰ ਸਿੰਘ,ਸੁਖਚੈਨ ਸਿੰਘ,ਲਖਵੀਰ ਸਿੰਘ,ਜਸਕਰਨ ਸਿੰਘ,ਮਨਜੀਤ ਸਿੰਘ,ਲਖਵਿੰਦਰ ਸਿੰਘ,ਗੁਰਧਿਆਨ ਸਿੰਘ,ਕੁਲਦੀਪ ਸਿੰਘ,ਅਮਰਜੀਤ ਸਰਮਾ,ਗੁਰਪਿਆਰ ਸਿੰਘ ਸਮੇਤ ਵਾਤਾਵਰਨ ਪ੍ਰੇਮੀਆਂ ਦੀ ਇਹ ਟੀਮ 2015 ਤੋਂ ਹੁਣ ਤੱਕ ਅਨੇਕਾਂ ਬੂਟੇ ਸਕੂਲਾਂ ਅਤੇ ਹੋਰ ਜਨਤਕ ਥਾਵਾਂ 'ਤੇ ਆਪਣੇ ਹੱਥੀਂ ਲਗਾ ਕੇ ਉਨ੍ਹਾਂ ਨੂੰ ਆਪਣੇ ਪੁੱਤਾਂ ਵਾਂਗ ਪਾਲ ਰਹੀ ਹੈ | ਇਹਨਾਂ ਦਿਨਾਂ ਵਿਚ ਕਲੱਬ ਦੇ ਮੈਂਬਰ ਵੱਲੋ ਪਿੰਡ ਆਲੇ ਦੁਆਲੇ ਤਕਰੀਬਨ 200 ਵੱਧ ਖੱਡੇ ਬਣਾਏ ਗਏ ਨੇ ਜਿਨ੍ਹਾਂ ਵਿਚ ਕੁਝ ਦਿਨਾਂ ਚ ਬੂਟੇ ਲਗਾਏ ਜਾਣਗੇ | ਸਹਾਰਾ ਜਾਨ ਸੇਵਾ ਸੋਸਾਇਟੀ ਦੇ ਅਹੁਦੇਦਾਰਾਂ ਦੀ ਉਮੀਦ ਨੂੰ ਪਰਮਾਤਮਾ ਆਸ ਦਾ ਬੂਰ ਪਾਵੇ ਅਤੇ ਪੰਜਾਬ ਦੀ ਧਰਤੀ 'ਤੇ ਮੁੜ ਹਰਿਆਵਲ ਲਹਿਰਾਂ-ਬਹਿਰਾਂ ਦੀ ਛਹਿਬਰ ਲੱਗ ਜਾਵੇ |

ਦੋਦਾ, 24 ਮਾਰਚ (ਲਖਵੀਰ ਬਿੱਟੂ)-ਅੱਜ ਨੇੜ•ਲੇ ਪਿੰਡ ਆਸਾ ਬੁੱਟਰ ਵਿਖੇ ਦੇਸ਼ ਦੇ ਅਮਰ ਸ਼ਹੀਦਾਂ ਸ਼ਹੀਦ ਭਗਤ ਸਿੰਘ ,ਸ਼ਹੀਦ ਸੁਖਦੇਵ ਅਤੇ ਸ਼ਹੀਦ ਰਾਜਗੁਰੂ ਦੀ ਸ਼ਹਾਦਤ ਨੂੰ ਯਾਦ ਕਰਦਿਆਂ ਇਲਾਕੇ ਦੀ ਨਾਮਵਰ ਸਹਾਰਾ ਜਨ ਸੇਵਾ ਸੁਸਾਇਟੀ ਦੇ ਸਮੂਹ ਅਹੁਦੇਦਾਰਾਂ ਅਤੇ ਮੈਂਬਰਾਂ, ਪਿੰਡ ਦੇ ਨੌਜਵਾਨਾਂ ਅਤੇ ਸਰਕਾਰੀ ਹਾਈ ਸਕੂਲ ਦੇ ਸਟਾਫ ਵੱਲੋਂ ਸਕੂਲ ਦੇ ਪਾਰਕ 'ਚ ਲੱਗੇ ਸ਼ਹੀਦ ਭਗਤ ਸਿੰਘ ਦੇ ਬੁੱਤ 'ਤੇ ਸ਼ਰਧਾ ਦੇ ਫੁੱਲ ਚੜਾ ਕੇ ਸ਼ਰਧਾਜਲੀ ਦਿੱਤੀ। ਇਸ ਮੌਕੇ ਬੋਲਦਿਆਂ ਵੱਖ ਵੱਖ ਬੁਲਾਰਿਆਂ ਨੇ ਕਿਹਾ ਕਿ ਭਗਤ ਸਿੰਘ ਨੇ ਆਪਣੀ ਡਾਇਰੀ ਦਾ ਆਖਰੀ ਪੰਨਾ ਮੋੜ ਕੇ ਇਹ ਸ਼ੰਦੇਸ ਦਿੱਤਾ ਕਿ ਸੀ ਕਿ ਉਹ ਮਜ਼ਲੂਮਾਂ,ਦੱਬੇ ਕੁਚਲਿਆਂ ਲੋਕਾਂ ਅਤੇ ਗਰੀਬਾਂ ਦੀ ਹਰ ਸੰਭਵ ਮੱਦਦ ਲਈ ਆਪਣਾ ਸੰਘਰਸ ਜਾਰੀ ਰੱਖਣਗੇ। ਉਨ•ਾਂ ਸ਼ਹੀਦ ਭਗਤ ਸਿੰਘ ਦੇ ਬੁੱਤ ਕੋਲ ਖੜ• ਕੇ ਪ੍ਰਣ ਲਿਆ ਕਿ ਅਜ ਦੇ ਸਮੇਂ 'ਚ ਸ਼ਹੀਦਾਂ ਦੇ ਪਾਏ ਹੋਏ ਪੂਰਨਿਆਂ ਤੇ ਚੱਲਣਾ ਹੀ ਸ਼ਹੀਦਾਂ ਨੂੰ ਅਸਲ ਸ਼ਰਧਾਜਲੀ ਹੈ। ਇਸ ਮੌਕੇ ਸੁਸਾਇਟੀ ਪ੍ਰਧਾਨ ਗੁਰਤੇਜ ਸਿੰਘ, ਨਿਹਾਲ ਸਿੰਘ ਬੁੱਟਰ, ਜਸਕਰਨ ਸਿੰਘ ਜੱਸੀ ਪੰਚ,ਪ੍ਰਿੰਸ਼ੀਪਲ ਰੀਟਾ ਬਾਂਸ਼ਲ, ਲੈਕਚਰਾਰ ਨਰਿੰਦਰ ਕੁਮਾਰ, ਲੈਕ. ਸੁਖਦਰਸ਼ਨ ਸਿੰਘ, ਲੈਕ. ਰੋਸ਼ਨ ਸਿੰਘ, ਸੁਖਵੰਤ ਸਿੰਘ, ਜਸ਼ਨਦੀਪ ਸਕੱਤਰ, ਗੁਰਧਿਆਨ ਸਿੰਘ,ਜਸਕਰਨ ਫੌਜੀ, ਸੁਚਚੈਨ ਸਿੰਘ, ਸੁਖਰਾਜ ਸਿੰਘ, ਵਿੱਕੀ, ਹੈਪੀ, ਕਿੰਦਾ, ਖੁਸ਼ਵਿੰਦਰ ਸਿੰਘ ਆਦਿ ਸਮੇਤ ਵੱਡੀ ਗਿਣਤੀ 'ਚ ਮੌਜੂਦ ਸਨ।

ਆਵਾਰਾ ਪਸ਼ੂਆਂ ਦੀ ਸਮੱਸਿਆ ਆਮ ਲੋਕਾਂ ਲਈ ਇਕ ਗੰਭੀਰ ਸਮੱਸਿਆ ਬਣ ਚੁੱਕੀ ਹੈ ਕਿਉਂਕਿ ਇਹ ਹੁਣ ਲੋਕਾਂ ਲਈ ਜਾਨ ਦਾ ਖੌਅ ਬਣ ਚੁੱਕੇ ਹਨ। ਇਹ ਪਸ਼ੂ ਜਿੱਥੇ ਖੇਤਾਂ 'ਚ ਕਿਸਾਨਾਂ ਦੀਆਂ ਫ਼ਸਲਾਂ ਦਾ ਉਜਾੜਾ ਕਰਦੇ ਹਨ, ਉੱਥੇ ਹੀ ਪਿੰਡਾਂ ਦੀਆਂ ਗਲੀਆਂ ਵਿਚ ਆ ਕੇ ਲੋਕਾਂ ਦਾ ਵੀ ਨੁਕਸਾਨ ਕਰਦੇ ਹਨ। ਇਨ੍ਹਾਂ ਆਵਾਰਾ ਪਸ਼ੂਆਂ ਦੇ ਵੱਡੇ-ਵੱਡੇ ਝੁੰਡ ਪਿੰਡਾਂ 'ਚ ਘੁੰਮਦੇ ਰਹਿੰਦੇ ਹਨ, ਜਿਸ ਕਾਰਨ ਰਾਹਗੀਰਾਂ ਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਬੱਚਿਆਂ ਲਈ ਤਾਂ ਇਹ ਪਸ਼ੂ ਹੋਰ ਵੀ ਖਤਰਨਾਕ ਹਨ। ਸਵੇਰ ਸਮੇਂ ਸਕੂਲ ਜਾਣ ਵਾਲੇ ਛੋਟੇ ਬੱਚਿਆਂ ਲਈ ਗਲੀਆਂ 'ਚੋਂ ਲੰਘਣਾ ਔਖਾ ਹੋ ਜਾਂਦਾ ਹੈ। ਇਹੋ ਹਾਲ ਸ਼ਹਿਰਾਂ ਦਾ ਵੀ ਹੈ। ਸ਼ਹਿਰਾਂ 'ਚ ਆਵਾਰਾ ਪਸ਼ੂਆਂ ਦੇ ਵੱਡੇ ਝੁੰਡ ਆਮ ਦਿਖਾਈ ਦੇ ਰਹੇ ਹਨ ਅਤੇ ਇਨ੍ਹਾਂ ਕਾਰਨ ਕਈ ਸੜਕ ਹਾਦਸੇ ਵਾਪਰ ਚੁੱਕੇ ਹਨ। ਪੰਜਾਬ ਸਰਕਾਰ ਅਤੇ ਜ਼ਿਲਾ ਪ੍ਰਸ਼ਾਸਨ ਨੂੰ ਚਾਹੀਦਾ ਹੈ ਕਿ ਉਹ ਲੋਕਾਂ ਨੂੰ ਇਸ ਗੰਭੀਰ ਸਮੱਸਿਆ ਤੋਂ ਛੁਟਕਾਰਾ ਦਿਵਾਏ। ਸਾਨ੍ਹ 'ਚ ਵੱਜਾ ਮੋਟਰਸਾਈਕਲ, 2 ਜ਼ਖ਼ਮੀ ਬੀਤੀ ਸ਼ਾਮ ਪਿੰਡ ਲੱਖੇਵਾਲੀ ਵਿਖੇ ਮੋਟਰਸਾਈਕਲ ਸਵਾਰ 2 ਵਿਅਕਤੀ ਇਕ ਸਾਨ੍ਹ ਨਾਲ ਜਾ ਟਕਰਾਏ, ਜਿਸ ਕਾਰਨ ਪਿੰਡ ਮਹਾਬੱਧਰ ਦਾ ਨਾਨਕ ਸਿੰਘ ਅਤੇ ਮੰਗਾ ਸਿੰਘ ਜ਼ਖ਼ਮੀ ਹੋ ਗਏ। ਨਾਨਕ ਸਿੰਘ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਇਸੇ ਤਰ੍ਹਾਂ ਪਿੰਡ ਭਾਗਸਰ ਨੇੜੇ ਇਕ ਕਾਰ ਵਿਚ ਗਾਂ ਵੱਜ ਗਈ। ਇਸ ਕਰ ਕੇ ਗਾਂ ਜ਼ਖ਼ਮੀ ਹੋ ਗਈ ਅਤੇ ਕਾਰ ਵੀ ਨੁਕਸਾਨੀ ਗਈ।

ਜੈ ਜਵਾਨ ਜੈ ਕਿਸਾਨ ਸੰਸਥਾ ਵਲੋਂ ਕਿਸਾਨ ਸੇਵਾ ਕੈੰਪ ਲਗਾਇਆ ਗਿਆ | ਇਸ ਮੌਕੇ ਪਹੁੰਚੀ ਮਾਹਿਰਾ ਦੀ ਟੀਮ ਨੇ ਕਿਸਾਨਾ ਨੂੰ ਬਹੁਤ ਮਹਤਵਪੂਰਨ ਜਾਣਕਾਰੀ ਦਿੱਤੀ | ਜਿਸਦਾ ਕਿਸਾਨਾ ਨੇ ਲਾਭ ਉਠਾਇਆ | ਇਹ ਕੈੰਪ ਸਹਿਕਾਰੀ ਸੁਸਾਇਟੀ ਆਸਾ ਬੁੱਟਰ ਦੇ ਦਫਤਰ ਵਿਖੇ ਲਗਾਇਆ ਗਿਆ |


ਲਖਵੀਰ ਸਿੰਘ /ਇੰਦੀਵਰ ਯਾਦਵ/ਕੁਲਦੀਪ ਸਿੰਘ /
  07/07/2012 ਅਤੇ 08/07/2012 ਨੂੰ ਪਿੰਡ ਆਸਾ ਬੁੱਟਰ ਦੇ ਬੁਜ਼ੁਰਗਾਂ ਨੂੰ ਸਰਕਾਰ ਦੁਆਰਾ ਪੈਨਸਨ ਦੀ ਖਾਸ ਸਕੀਮ ਦੇ  ਅਧੀਨ  ATM ਕਾਰਡ ਬਣਾਏ ਗਏ | ਇਸ  ਸਕੀਮ ਦੇ ਅਧੀਨ ਬੁਜ਼ੁਰਗਾਂ ਨੂੰ ਉਨ੍ਹਾਂ ਦੀਆਂ  ਪੈਨਸਨ ਉਨ੍ਹਾਂ ਦੇ ਘਰਾਂ ਵਿੱਚ ਵੰਡੀਆ ਜਾਣਗੀ | ਕਿਸੇ ਕਾਰਨ   ਕਰਕੇ ਬੁਜ਼ੁਰਗ ਪੈਨਸਨ ਨਹੀ ਲੈਦੇ ਤਾ ਪੈਨਸਨ ਉਨ੍ਹਾਂ ਦੇ ਖਾਤੇ ਵਿੱਚ ਪਈ ਰਹੇਗੀ ਪਿੰਡ ਆਸਾ ਬੁੱਟਰ ਵਿੱਚ 370 ਦੇ ਕਰੀਬ ਪੈਨਸਨਾ ਹਨ |ਲਖਵੀਰ ਸਿੰਘ /ਇੰਦੀਵਰ ਯਾਦਵ/
 ਵਰਖਾ : ਦਿਨ ਸ਼ਨੀਵਾਰ 08/07/2012/
ਪਿਛਲੇ  ਕਝ ਦਿਨ ਤੋ ਪਾਣੀ ਦੀ ਘਾਟ ਕਰਕੇ ਝੋਨੇ ਸੁਕ ਰਹੇ ਸਨ ਅਤੇ ਬਿਜਲੀ ਦੀ ਵੀ  ਘੱਟ ਆ ਰਹੀ ਸੀ |  ਵਰਖਾ ਹੋਣ ਤੇ ਲੋਕਾ ਵਿੱਚ  ਖੁਸ਼ੀ ਦੀ ਲਹਿਰ ਦੋੜ ਪਈ |
ਲਖਵੀਰ ਸਿੰਘ / ਇੰਦੀਵਰ ਯਾਦਵ / ਝੋਨੇ ਦੇ ਸੀਜਨ ਦੌਰਾਨ ਪੈ ਰਹੀ ਅੱਤ ਦੀ ਗਰਮੀ ਤੋਂ ਛੁਟਕਾਰਾ  ਪਾਉਣ ਤੇ ਬਾਰਸ਼ ਦੀ ਆਸ ਨੂੰ ਮੁੱਖ ਰੱਖਦਿਆਂ ਪਿੰਡ ਆਸਾ ਬੁੱਟਰ ਦੇ ਸਮੂਹ ਨਗਰ ਨਿਵਾਸੀਆਂ ਤੇ ਸਹਾਰਾ ਜਨ ਸੇਵਾ ਸੁਸਾਇਟੀ ਦੀ ਟੀਮ ਵਲੋਂ ਠੰਡੇ ਸ਼ਰਬਤ ਪਾਣੀ ਦੀ ਸ਼ਬੀਲ ਲਗਾਈ ਗਈ । ਬਾਰਸ਼ ਦੀ ਕਾਮਨਾ ਕਰਦੇ ਹੋਏ ਸਭ ਤੋਂ ਪਹਿਲਾਂ ਅਰਦਾਸ ਕੀਤੀ ਗਈ । ਆਉਂਦੇ ਜਾਂਦੇ ਰਾਹਗੀਰਾਂ ਨੂੰ ਸਾਰਾ ਦਿਨ ਠੰਡਾ ਸ਼ਰਬਤ ਪਿਲਾਇਆ ਗਿਆ । ਪਿੰਡ ਵਾਸੀਆਂ ਤੇ ਰਾਹਗੀਰਾਂ ਵਲੋਂ ਇਸ ਕਾਰਜ ਦੀ ਸ੍ਲਾਘਾ  ਕੀਤੀ ਗਈ । ਸਾਰੇ ਪਿੰਡ ਵਾਸੀਆਂ ਤੇ ਆਉਂਦੇ ਜਾਂਦੇ ਲੋਕਾਂ ਨੇ ਵੀ ਇਸ ਸ਼ਬੀਲ ਵਾਸਤੇ ਯੋਗਦਾਨ ਦਿੱਤਾ । ਇਥੇ ਹੀ ਜਿਕਰਯੋਗ ਹੈ ਕਿ ਇਸ ਵਾਰ ਪੂਰੇ ਪੰਜਾਬ ਅੰਦਰ ਬਾਰਸ਼ ਨਾਮਾਤਰ ਹੀ ਹੋਈ ਹੈ ।  ਅਤੇ ਗਰਮੀ ਬਹੁਤ ਜਿਆਦਾ ਵਧ ਰਹੀ ਹੈ । ਇਸ ਸ਼ਬੀਲ ਦਾ ਮੰਤਵ  ਅੱਤ ਦੀ ਗਰਮੀ ਤੋਂ ਆਉਂਦੇ ਜਾਂਦੇ ਲੋਕਾਂ ਨੂੰ ਰਾਹਤ ਦੇਣਾ   ਹੀ ਸੀ । ਇਸ  ਮੌਕੇ ਲਖਵੀਰ ਸਿੰਘ ਪਰਧਾਨ ,ਗੁਰਤੇਜ ਸਿੰਘ ਉੱਪ ਪਰਧਾਨ , ਰਾਜਾ ਸਿੰਘ ਪੰਚ , ਅਮਨਦੀਪ ਸਿੰਘ ਬਰਾੜ , ਗੁਰਦਿੱਤਾ ਸਿੰਘ , ਕੁਲਦੀਪ ਸਿੰਘ , ਗੁਰਨਾਮ ਸਿੰਘ , ਸ਼ਿੰਦਰ ਪਾਲ ਸ਼ਰਮਾ , ਮੋਹਨੀ , ਵਿੱਕੀ , ਬੰਟੀ , ਤਰਸੇਮ ਸਿੰਘ ,ਗੁਰਪ੍ਰੀਤ ਸਿੰਘ ,ਸੁਖਜਿੰਦਰ  ਸਿੰਘ, ਦਵਿੰਦਰ ਸ਼ਰਮਾ   ਅਤੇ ਦਲਜੀਤ ਬਰਾੜ ਆਦਿ  ਹਾਜਰ ਸਨ ।
ਲਖਵੀਰ ਸਿੰਘ / ਇੰਦੀਵਰ ਯਾਦਵ/ ਕੁਲਦੀਪ ਸਿੰਘ/ :- 1 ਜੂਨ 2012 ਦਿਨ ਮੰਗਲਵਾਰ ਨੂੰ ਹੋਈ ਵਰਖਾ ਦਾ ਗਰਮੀ ਉਪਰ ਕੋਈ ਅਸਰ ਨਹੀ ਹੋਇਆ |  1 ਜੂਨ 2012 ਦੀ ਰਾਤ ਨੂੰ ਕਰੀਬ 3ਵਜੇ ਤੇਜ ਹਵਾ ਤੋਂ ਬਾਅਦ ਭਾਰੀ ਮੀਹ ਪਿਆ | ਇਸ ਤੋਂ ਅਗਲੇ ਦਿਨ ਵੀ ਸਾਮ ਦੇ ਸਮੇ ਅਸਮਾਨ ਵਿੱਚ ਬਦਲ ਛਾਏ ਰਹੇ ਪਰ ਗਰਮੀ ਤੋਂ ਕੋਈ ਰਹਿਤ ਨਹੀ ਮਿਲੀ | ਦਿਨ ਦਾ ਤਾਪਮਾਨ 39 ਤੋਂ 45 ਡਿਗਰੀ ਤੱਕ ਮਾਪਿਆ ਗਿਆ |  ਇਨ੍ਹਾਂ ਦਿਨਾਂ ਸਕੂਲਾਂ ਵਿੱਚ ਛੁੱਟੀਆਂ ਕਰ ਦਿੱਤੀਆ  ਗਈਆਂ ਤਾ ਕੀ ਵਿਦਿਆਰਥੀ ਗਰਮੀ ਤੋਂ ਬਚ ਸਕਣ |

ਆਓ ਵੇਖ ਦੇ ਆਂ ਇਸ ਦਿਨ ਦੀਆਂ ਕੁਝ ਝਲਕੀਆਂ ਤੇ ਤਸਵੀਰਾਂ 
 3 ਮਈ 2012/ਇੰਦੀਵਰ /ਲਖਵੀਰ ਸਿੰਘ /ਆਸਾ ਬੁੱਟਰ ਦੇ ਖੇਡ ਸਟੇਡੀਅਮ ਦੀ ਰੌਨਕ ਇੱਕ ਵਾਰ ਫਿਰ ਦੁਬਾਰਾ ਪਰਤੇਗੀ | ਕਿਉਂਕਿ ਸਪੋਰਟਸ ਵਿੰਗ ਦੁਬਾਰਾ ਸ਼ੁਰੂ ਕੀਤਾ ਜਾ ਰਿਹਾ ਹੈ | ਜਿਸ ਵਿਚ ਸੁਖਵਿੰਦਰ ਸਿੰਘ ਨੰਬਰਦਰ ( ਪੰਜਾਬ ਪੁਲਿਸ ) ਇਸ ਵਿੰਗ ਦੇ ਕੋਚ ਹੋਣਗੇ | ਪਿਸ਼੍ਲੇ ਸਾਲ ਵੀ ਸੁਖਵਿੰਦਰ ਸਿੰਘ ਪੂਰੀ ਸਫਲਤਾ ਨਾਲ ਇਹ ਵਿੰਗ ਚਲਾ ਚੁੱਕੇ ਹਨ |60 ਤੋਂ ਜਿਆਦਾ ਬੱਚੇ ਇਸ ਵਿੰਗ ਵਿਚੋਂ ਲਾਭ ਉਠਾ ਸਕਣਗੇ | ਸਪੋਰਟਸ ਵਿੰਗ ਵਿਚ ਖਿਡਾਰੀਆਂ ਨੂੰ ਵਧੀਆ ਖੇਡਾਂ ਦੀ ਟ੍ਰੇਨਿੰਗ ਦੇ ਨਾਲ ਵਧੀਆ ਡਾਇਟ ਵੀ ਦਿੱਤੀ ਜਾਵੇਗੀ | ਗਰੀਬ ਖਿਡਾਰੀਆਂ ਨੂੰ ਇਸਦਾ ਕਾਫੀ ਫਾਇਦਾ ਹੋਵੇਗਾ | ਅੱਜ ਖੇਡ ਸਟੇਡੀਅਮ ਵਿਚ ਇਸ ਵਿੰਗ ਦਾ ਪਹਿਲਾ ਅਭਿਆਸ ਕੀਤਾ ਗਿਆ | ਜਿਸ ਵਿਚ ਪੂਰੇ ਉਤਸ਼ਾਹ ਨਾਲ ਖਿਡਾਰੀਆਂ ਨੇ ਭਾਗ ਲਿਆ | ਇਥੇ ਹੀ ਜਿਕਰਯੋਗ ਹੈ ਕਿ ਸਹਾਰਾ ਜਨ  ਸੇਵਾ ਸੁਸਾਇਟੀ ਵੱਲੋਂ ਵੀ ਸਪੋਰਟਸ  ਵਿੰਗ ਦਾ ਗਠਨ ਕੀਤਾ ਜਾਵੇਗਾ ਜੋ ਕਿ ਇਸ ਵਿੰਗ ਨਾਲ ਮਿਲਕੇ ਪਿੰਡ ਵਿਚ ਹਰ ਸਾਲ ਕੱਬਡੀ ਦੇ ਨਾਲ ਨਾਲ ਈਵਿੰਟ ਖੇਡਾਂ ਦਾ ਟੂਰਨਾਮੈਂਟ ਕਰਵਾਏਗਾ | ਜਿਸ ਵਿਚ ਰੇਸਾਂ , ਥ੍ਰੋ ਖੇਡਾਂ , ਤੇ ਜੰਪ ਆਦਿ ਸ਼ਾਮਲ ਹੋਣਗੇ | 

More

Most Trending