Smiley face
Showing posts with label ਬ੍ਲਾਕ ਸੰਮਤੀ ਚੋਣ ਸਰਗਰਮੀਆਂ. Show all posts
Showing posts with label ਬ੍ਲਾਕ ਸੰਮਤੀ ਚੋਣ ਸਰਗਰਮੀਆਂ. Show all posts
ਬ੍ਲਾਕ ਸੰਮਤੀ ਤੇ ਜਿਲਾ ਪਰੀਸ਼ਦ ਦੀਆਂ ਚੋਣਾ 19 ਮਈ ਨੂੰ ਪੂਰੇ ਪੰਜਾਬ ਵਿੱਚ ਹੋਣ ਜਾ ਰਹੀਆਂ ਹਨ । ਬ੍ਲਾਕ ਸੰਮਤੀ ਜੋਨ ਆਸਾ ਬੁੱਟਰ ਤੇ ਸੂਰੇਵਾਲਾ ਤੇ ਵੀ ਕਾਂਗਰਸ ਤੇ ਅਕਾਲੀ ਦਲ ਦੋਵਾਂ ਪਾਰਟੀਆਂ ਦੀ ਟੱਕਰ ਹੈ । ਬ੍ਲਾਕ  ਸੰਮਤੀ ਜੋਨ ਆਸਾ ਬੁੱਟਰ ਤੇ ਸੂਰੇਵਾਲਾ ਤੋਂ ਸ਼੍ਰੋਮਣੀ ਅਕਾਲੀ ਦਲ ਵੱਲੋਂ ਪਿੰਡ ਸੂਰੇਵਾਲਾ ਤੋਂ ਬਿੱਲੂ ਸਿੰਘ ਨੰਬਰਦਾਰ ਦੀ ਧਰਮਪਤਨੀ ਜੋ  ਪੀ.ਪੀ.ਪੀ. ਨੂੰ ਛੱਡ ਚੋਣਾ ਤੋਂ ਪਹਿਲਾਂ ਹੀ ਅਕਾਲੀ ਦਲ ਵਿੱਚ ਸ਼ਾਮਲ ਹੋਇਆ ਸੀ ਉਸਨੂੰ ਅਕਾਲੀ ਦਲ ਨੇ ਬ੍ਲਾਕ ਸੰਮਤੀ ਦਾ ਟਿਕਟ ਦਿੱਤਾ ਹੈ , ਓਧਰ ਕਾਂਗਰਸ ਪਾਰਟੀ ਵੱਲੋ ਪਿੰਡ ਆਸਾ ਬੁੱਟਰ ਦੀ ਹੀ ਜੰਮਪਲ ਮਨਜੀਤ ਕੌਰ ਪੁੱਤਰੀ ਸ. ਬੂਟਾ ਸਿੰਘ ਸਾਬਕਾ ਮੈਬਰ ਪੰਚਾਇਤ ਨੂੰ ਉਮੀਦਵਾਰ ਬਣਾਇਆ ਗਿਆ ਹੈ । ਪੀ.ਪੀ.ਪੀ. ਵੱਲੋਂ ਪਹਿਲਾਂ ਬਿੱਲੂ ਸਿੰਘ ਨੰਬਰਦਾਰ ਨੂੰ ਟਿਕਟ ਦੇਣ ਦੀ ਤਿਆਰੀ ਕੀਤੀ ਗਈ ਸੀ ,, ਪਰ ਉਸਦੇ ਦਲ ਬਦਲਣ ਕਾਰਨ ਪੀ ਪੀ ਪੀ ਵੱਲੋਂ ਕੋਈ ਉਮੀਦਵਾਰ ਨਹੀਂ ਖੜਾ ਕੀਤਾ ਗਿਆ ,,  ਮੁਕਾਬਲਾ ਪੂਰਾ ਸਖਤ ਹੈ . ਸ਼ੁਰੂ ਵਿਚ ਅਕਾਲੀ ਉਮੀਦਵਾਰ ਦੀ ਜਿਆਦਾ ਚੜਤ ਸੀ ਪਰ ਗਿੱਦੜਬਾਹਾ ਦੇ ਵਿਧਾਇਕ ਅਮਰਿੰਦਰ ਰਾਜਾ ਵੜਿੰਗ ਨੇ ਚੋਣ ਮੁਹਿੰਮ ਨੂੰ ਪੂਰੀ ਤਰਾਂ ਭਖਾ ਦਿੱਤਾ ਹੈ । ਇਸ ਵੇਲੇ ਮੁਕਾਬਲਾ ਬਰਾਬਰ ਦਿਖਾਈ ਦੇ ਰਿਹਾ ਹੈ । ਪੀ.ਪੀ ਪੀ ਦੀ ਵੋਟ ਨਿਰਣਾਇਕ ਸਾਬਤ ਹੋ ਸਕਦੀ ਹੈ । 


More

Most Trending