Showing posts with label ਲਖਵੀਰ ਸਿੰਘ ਬੁੱਟਰ. Show all posts
Showing posts with label ਲਖਵੀਰ ਸਿੰਘ ਬੁੱਟਰ. Show all posts
ਆਸਾ ਬੁੱਟਰ ਵਾਸੀਆਂ ਤੇ ਭਾਰਤੀ ਕਿਸਾਨ ਯੂਨੀਅਨ ਦੇ ਮੈਂਬਰਾਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਪਿੰਡ ਆਸਾ ਬੁੱਟਰ ਨੂੰ ਆਉਣ ਵਾਲੀ 24  ਘੰਟੇ ਬਿਜਲੀ ਸਪਲਾਈ ਦੀ ਲਾਈਨ ਵਿੱਚ ਆਸਾ ਬੁੱਟਰ ਤੋਂ ਭੁੱਲਰ ਰੋਡ ਤੇ ਲਗਭਗ  1.5 ਕਿ .ਮੀਟਰ ਦੇ ਵਕਫੇ ਤੇ ਦੋ ਸਵਿੱਚਾ ਲਗਾਈਆਂ ਗਾਈਆਂ ਹਨ ਜਦ ਕਿ ਸਿਰਫ ਇੱਕ ਸਵਿਚ ਜੋ ਕਿ ਪਿੰਡ ਦੇ ਕੋਲ ਹੈ ਉਸੇ ਦੀ ਹੀ ਜਰੂਰਤ ਸੀ | ਦੂਸਰੀ ਸਵਿਚ ਜੋ ਪਿੰਡ ਤੋਂ 1 .5  ਕਿਲੋਮੀਟਰ ਦੂਰੀ ਤੇ ਹੈ ਉਸ ਤੋਂ ਆਸਾ ਬੁੱਟਰ ਦੇ ਵਾਸੀ ਬਹੁਤ ਪਰੇਸ਼ਾਨੀ ਚ ਹਨ | ਹਰ ਰੋਜ ਰਾਤ ਵੇਲੇ ਕੁਝ ਸ਼ਰਾਰਤੀ ਅਨਸਰ ਜਾਂ ਕੁਝ ਲੋਕ ਜਾਂ ਬੁਝ ਕੇ ਉਸ ਸਵਿਚ ਨੂੰ ਕੱਟ ਦਿੰਦੇ ਹਨ | ਜਿਸ ਨਾਲ ਆਸਾ ਬੁੱਟਰ ਪਿੰਡ ਦੀ ਬਿਜਲੀ ਸਾਰੀ ਰਾਤ ਬੰਦ ਰਹਿੰਦੀ ਹੈ | ਕਈ ਵਾਰ ਪਿੰਡ ਵਾਲੇ ਕੱਟੀ ਪਈ ਸਵਿਚ ਨੂੰ ਦੁਬਾਰਾ ਲਗਾ ਕੇ ਆਏ ਹਨ | ਪਰ ਵੱਡੀ ਲਾਈਨ ਦੀ ਸਵਿਚ ਲਗਾਉਣਾ ਖਤਰੇ ਤੋਂ ਖਾਲੀ ਨਹੀਂ ਹੁੰਦਾ | ਇਸੇ ਕਾਰਨ ਪਰੇਸ਼ਾਨ ਹੋਏ ਪਿੰਡ ਵਾਸੀਆਂ ਤੇ ਭਾਰਤੀ ਕਿਸਾਨ ਯੂਨੀਅਨ ਅਤੇ ਸਹਾਰਾ ਜਨ ਸੇਵਾ ਸੁਸਾਇਟੀ ਦੇ ਮੈਂਬਰਾਂ ਨੇ ਪ੍ਰਸ਼ਾਸਨ ਤੋਂ ਪੁਰਜੋਰ ਮੰਗ ਕੀਤੀ ਹੈ ਕਿ ਭੁੱਲਰ ਰੋਡ ਤੇ ਲੱਗੀ ਫਾਲਤੂ ਸਵਿਚ ਨੂੰ ਜਲਦੀ ਹਟਾਇਆ ਜਾਵੇ ਤਾਂ ਜੋ ਆਸਾ ਬੁੱਟਰ ਵਾਸੀਆਂ ਨੂੰ ਨਿਰਵਿਗਨ 24  ਘੰਟੇ ਬਿਜਲੀ ਸਪਲਾਈ ਦਾ ਲਾਭ ਮਿਲ ਸਕੇ | ਇਸ ਮੌਕੇ ਤੇ ਭਾਰਤੀ ਕਿਸਾਨ ਯੂਨੀਅਨ ਦੇ ਬ੍ਲਾਕ ਪਰਧਾਨ ਜੋਗਿੰਦਰ ਸਿੰਘ , ਇਕਾਈ ਪਰਧਾਨ ਗੁਰਲਾਲ ਸਿੰਘ ਬਰਾੜ , ਇਕਾਈ ਮੀਤ ਪਰਧਾਨ ਜੀਤ ਸਿੰਘ ਬੁੱਟਰ , ਲਖਵੀਰ ਸਿੰਘ ਬੁੱਟਰ ਪਰਧਾਨ ਸਹਾਰਾ ਸੁਸਾਇਟੀ ,ਗੁਰਮੀਤ ਸਿੰਘ ਤੇਜਾ ਸਿੰਘ , ਸੁਖਦੇਵ ਸਿੰਘ , ਹਰਜਿੰਦਰ ਸਿੰਘ ਪੰਚ , ਜਗਦੇਵ ਸਿੰਘ ਪੰਚ ,ਪ੍ਰੀਤਮ ਸਿੰਘ , ਬਲਵਿੰਦਰ ਸਿੰਘ , ਹਰਮਨ ਸਿੰਘ , ਦਰਸ਼ਨ ਸਿੰਘ , ਡਾ. ਜਗਸੀਰ ਸਿੰਘ , ਆਦਿ ਹਜਾਰ ਸਨ |





ਲਖਵੀਰ ਸਿੰਘ / ਇੰਦੀਵਰ ਯਾਦਵ / ਝੋਨੇ ਦੇ ਸੀਜਨ ਦੌਰਾਨ ਪੈ ਰਹੀ ਅੱਤ ਦੀ ਗਰਮੀ ਤੋਂ ਛੁਟਕਾਰਾ  ਪਾਉਣ ਤੇ ਬਾਰਸ਼ ਦੀ ਆਸ ਨੂੰ ਮੁੱਖ ਰੱਖਦਿਆਂ ਪਿੰਡ ਆਸਾ ਬੁੱਟਰ ਦੇ ਸਮੂਹ ਨਗਰ ਨਿਵਾਸੀਆਂ ਤੇ ਸਹਾਰਾ ਜਨ ਸੇਵਾ ਸੁਸਾਇਟੀ ਦੀ ਟੀਮ ਵਲੋਂ ਠੰਡੇ ਸ਼ਰਬਤ ਪਾਣੀ ਦੀ ਸ਼ਬੀਲ ਲਗਾਈ ਗਈ । ਬਾਰਸ਼ ਦੀ ਕਾਮਨਾ ਕਰਦੇ ਹੋਏ ਸਭ ਤੋਂ ਪਹਿਲਾਂ ਅਰਦਾਸ ਕੀਤੀ ਗਈ । ਆਉਂਦੇ ਜਾਂਦੇ ਰਾਹਗੀਰਾਂ ਨੂੰ ਸਾਰਾ ਦਿਨ ਠੰਡਾ ਸ਼ਰਬਤ ਪਿਲਾਇਆ ਗਿਆ । ਪਿੰਡ ਵਾਸੀਆਂ ਤੇ ਰਾਹਗੀਰਾਂ ਵਲੋਂ ਇਸ ਕਾਰਜ ਦੀ ਸ੍ਲਾਘਾ  ਕੀਤੀ ਗਈ । ਸਾਰੇ ਪਿੰਡ ਵਾਸੀਆਂ ਤੇ ਆਉਂਦੇ ਜਾਂਦੇ ਲੋਕਾਂ ਨੇ ਵੀ ਇਸ ਸ਼ਬੀਲ ਵਾਸਤੇ ਯੋਗਦਾਨ ਦਿੱਤਾ । ਇਥੇ ਹੀ ਜਿਕਰਯੋਗ ਹੈ ਕਿ ਇਸ ਵਾਰ ਪੂਰੇ ਪੰਜਾਬ ਅੰਦਰ ਬਾਰਸ਼ ਨਾਮਾਤਰ ਹੀ ਹੋਈ ਹੈ ।  ਅਤੇ ਗਰਮੀ ਬਹੁਤ ਜਿਆਦਾ ਵਧ ਰਹੀ ਹੈ । ਇਸ ਸ਼ਬੀਲ ਦਾ ਮੰਤਵ  ਅੱਤ ਦੀ ਗਰਮੀ ਤੋਂ ਆਉਂਦੇ ਜਾਂਦੇ ਲੋਕਾਂ ਨੂੰ ਰਾਹਤ ਦੇਣਾ   ਹੀ ਸੀ । ਇਸ  ਮੌਕੇ ਲਖਵੀਰ ਸਿੰਘ ਪਰਧਾਨ ,ਗੁਰਤੇਜ ਸਿੰਘ ਉੱਪ ਪਰਧਾਨ , ਰਾਜਾ ਸਿੰਘ ਪੰਚ , ਅਮਨਦੀਪ ਸਿੰਘ ਬਰਾੜ , ਗੁਰਦਿੱਤਾ ਸਿੰਘ , ਕੁਲਦੀਪ ਸਿੰਘ , ਗੁਰਨਾਮ ਸਿੰਘ , ਸ਼ਿੰਦਰ ਪਾਲ ਸ਼ਰਮਾ , ਮੋਹਨੀ , ਵਿੱਕੀ , ਬੰਟੀ , ਤਰਸੇਮ ਸਿੰਘ ,ਗੁਰਪ੍ਰੀਤ ਸਿੰਘ ,ਸੁਖਜਿੰਦਰ  ਸਿੰਘ, ਦਵਿੰਦਰ ਸ਼ਰਮਾ   ਅਤੇ ਦਲਜੀਤ ਬਰਾੜ ਆਦਿ  ਹਾਜਰ ਸਨ ।





3 ਮਈ 2012/ਇੰਦੀਵਰ /ਲਖਵੀਰ ਸਿੰਘ /ਆਸਾ ਬੁੱਟਰ ਦੇ ਖੇਡ ਸਟੇਡੀਅਮ ਦੀ ਰੌਨਕ ਇੱਕ ਵਾਰ ਫਿਰ ਦੁਬਾਰਾ ਪਰਤੇਗੀ | ਕਿਉਂਕਿ ਸਪੋਰਟਸ ਵਿੰਗ ਦੁਬਾਰਾ ਸ਼ੁਰੂ ਕੀਤਾ ਜਾ ਰਿਹਾ ਹੈ | ਜਿਸ ਵਿਚ ਸੁਖਵਿੰਦਰ ਸਿੰਘ ਨੰਬਰਦਰ ( ਪੰਜਾਬ ਪੁਲਿਸ ) ਇਸ ਵਿੰਗ ਦੇ ਕੋਚ ਹੋਣਗੇ | ਪਿਸ਼੍ਲੇ ਸਾਲ ਵੀ ਸੁਖਵਿੰਦਰ ਸਿੰਘ ਪੂਰੀ ਸਫਲਤਾ ਨਾਲ ਇਹ ਵਿੰਗ ਚਲਾ ਚੁੱਕੇ ਹਨ |60 ਤੋਂ ਜਿਆਦਾ ਬੱਚੇ ਇਸ ਵਿੰਗ ਵਿਚੋਂ ਲਾਭ ਉਠਾ ਸਕਣਗੇ | ਸਪੋਰਟਸ ਵਿੰਗ ਵਿਚ ਖਿਡਾਰੀਆਂ ਨੂੰ ਵਧੀਆ ਖੇਡਾਂ ਦੀ ਟ੍ਰੇਨਿੰਗ ਦੇ ਨਾਲ ਵਧੀਆ ਡਾਇਟ ਵੀ ਦਿੱਤੀ ਜਾਵੇਗੀ | ਗਰੀਬ ਖਿਡਾਰੀਆਂ ਨੂੰ ਇਸਦਾ ਕਾਫੀ ਫਾਇਦਾ ਹੋਵੇਗਾ | ਅੱਜ ਖੇਡ ਸਟੇਡੀਅਮ ਵਿਚ ਇਸ ਵਿੰਗ ਦਾ ਪਹਿਲਾ ਅਭਿਆਸ ਕੀਤਾ ਗਿਆ | ਜਿਸ ਵਿਚ ਪੂਰੇ ਉਤਸ਼ਾਹ ਨਾਲ ਖਿਡਾਰੀਆਂ ਨੇ ਭਾਗ ਲਿਆ | ਇਥੇ ਹੀ ਜਿਕਰਯੋਗ ਹੈ ਕਿ ਸਹਾਰਾ ਜਨ  ਸੇਵਾ ਸੁਸਾਇਟੀ ਵੱਲੋਂ ਵੀ ਸਪੋਰਟਸ  ਵਿੰਗ ਦਾ ਗਠਨ ਕੀਤਾ ਜਾਵੇਗਾ ਜੋ ਕਿ ਇਸ ਵਿੰਗ ਨਾਲ ਮਿਲਕੇ ਪਿੰਡ ਵਿਚ ਹਰ ਸਾਲ ਕੱਬਡੀ ਦੇ ਨਾਲ ਨਾਲ ਈਵਿੰਟ ਖੇਡਾਂ ਦਾ ਟੂਰਨਾਮੈਂਟ ਕਰਵਾਏਗਾ | ਜਿਸ ਵਿਚ ਰੇਸਾਂ , ਥ੍ਰੋ ਖੇਡਾਂ , ਤੇ ਜੰਪ ਆਦਿ ਸ਼ਾਮਲ ਹੋਣਗੇ | 





 ਪਿੰਡ ਦੀ ਅੱਜ ਤੱਕ ਦੀ ਨਸ਼ਿਆਂ ਖਿਲਾਫ਼ ਸਭ ਤੋਂ ਵੱਡੀ ਲੜਾਈ 

ਆਸਾ ਬੁੱਟਰ /ਲਖਵੀਰ ਸਿੰਘ / ਅੱਜ ਪਿੰਡ ਆਸਾ ਬੁੱਟਰ ਵਿਖੇ ਲੋਕ ਸੇਵਾ ਦੇ ਕੰਮ ਕਰ ਰਹੀਆਂ ਸਾਰੀਆਂ ਜੱਥੇਬੰਦੀਆਂ ਵੱਲੋਂ ਨਸ਼ੇ  ਦੇ ਖੁਲੇਆਮ ਚੱਲ ਰਹੇ ਕਾਰੋਬਾਰ ਤੇ ਰੋਕ ਲਗਾਉਣ ਲਈ ਇੱਕ ਸਾਂਝਾ ਕਦਮ ਉਠਾਇਆ ਗਿਆ | ਸਹਾਰਾ ਜਨ ਸੇਵਾ ਸੁਸਾਇਟੀ ,ਬਾਬਾ ਜੀਵਨ ਸਿੰਘ ਸਪੋਰਟਸ ਤੇ ਵੇਲ੍ਫੇਅਰ ਕਲੱਬ , ਰਾਮ ਦਾਸ  ਸਪੋਰਟਸ ਕਲੱਬ ਤੇ ਸੰਯੁਕਤ ਸਪੋਰਟਸ ਤੇ ਵੇਲ੍ਫੇਅਰ ਕਲੱਬ ਵਿਚੋਂ 21 ਮੈਂਬਰਾਂ ਦੇ ਨਾਮ ਲਈ ਕੇ ਇਸ ਮੋਰਚੇ ਦੀ ਸਥਾਪਨਾ ਕੀਤੀ ਗਈ | ਇਸ ਮੌਕੇ ਇਸ ਮੋਰਚੇ ਵੱਲੋਂ ਨਸ਼ਿਆਂ 


ਦੇ ਕਾਰੋਬਾਰ ਤੇ  ਮੁਕੰਮਲ  ਰੋਕ ਲਗਾਉਣ 

ਲਈ ਪਿੰਡ ਵਿਚ ਚੱਲ ਰਹੇ ਸਾਰੇ ਮੈਡੀਕਲ ਸਟੋਰਾਂ ਤੇ ਆਰ ਐਮ ਪੀ ਡਾਕਟਰਾਂ ਨੂੰ ਇੱਕ ਸੱਦਾ ਪੱਤਰ ਦਿੱਤਾ ਗਿਆ ,ਜਿਸ ਵਿਚ ਇਸ ਮੁਹਿੰਮ ਵਿਚ ਸਹਿਯੋਗ ਕਰਨ ਲਈ ਮੈਡੀਕਲ ਸਟੋਰ ਮਾਲਕਾਂ ਨੂੰ ਸੱਦਾ ਦਿੱਤਾ ਗਿਆ | ਅਗਲੇ ਹਫਤੇ ਇਹਨਾਂ ਮੈਡੀਕਲ ਸਟੋਰ ਮਾਲਕਾਂ ਤੇ ਆਰ ਐਮ ਪੀ ਡਾਕਟਰਾਂ  ਕੋਲੋਂ ਨਸ਼ੇ ਨਾਂ ਵੇਚਣ ਸੰਬੰਧੀ ਸਵੈ ਘੋਸ਼ਣਾ ਪੱਤਰ ਵੀ ਦਸਤਖਤ ਕਰਵਾ ਕੇ ਲਏ ਜਾਣਗੇ | ਇਸ ਮੋਰਚੇ ਨੂੰ ਪਿੰਡ ਦੀ ਅੱਜ ਤੱਕ ਦੀ ਨਸ਼ਿਆਂ ਖਿਲਾਫ਼ ਸਭ ਤੋਂ ਵੱਡੀ ਲੜਾਈ ਦੇ ਵਜੋਂ ਵੇਖਿਆ ਜਾ ਰਿਹਾ ਹੈ |ਇਸ ਵਿਚ ਰਜਿੰਦਰ ਸਿੰਘ ਪ੍ਰਧਾਨ , ਜਗਰੂਪ ਸਿੰਘ ਉੱਪ ਪ੍ਰਧਾਨ ਚੁਣੇ ਗਏ ਤੇ ਹਰਜਿੰਦਰ ਸਿੰਘ ,  ਲਖਵੀਰ ਸਿੰਘ ,ਲ੍ਸ਼੍ਮਨ ਸਿੰਘ ,ਜਸਕਰਨ ਸਿੰਘ ,ਤਰਨਜੀਤ ਸਿੰਘ , ਗੁਰਤੇਜ ਸਿੰਘ ,ਮਨਜੀਤ ਸਿੰਘ , ਕੁਲਦੀਪ ਸਿੰਘ ,ਮਨਪ੍ਰੀਤ  ਸਿੰਘ , ਸੰਦੀਪ ਸਿੰਘ , ਲਖਵਿੰਦਰ ਸਿੰਘ , ਸਵਰਨਜੀਤ ਸਿੰਘ , ਸੁਖਪ੍ਰੀਤ ਸਿੰਘ , ਆਦਿ ਇਸ ਦੇ 


ਮੈਂਬਰ ਚੁਣੇ ਗਏ |

ਲਖਵੀਰ ਸਿੰਘ ਆਸਾ ਬੁੱਟਰ 

4 ਜੂਨ ਦੀ ਰਾਤ ਦਿੱਲੀ ਦੇ ਰਾਮਲੀਲਾ ਮੈਦਾਨ ਵਿਚ ਕੇਂਦਰ ਦੀ ਸਰਕਾਰ ਨੇ ਜੋ ਲੀਲਾ ਵਿਖਾਈ ਓਹ ਵੇਖ ਕੇ ਬਹੁਤ ਦੁਖ ਹੋਇਆ | ਜਦੋਂ ਇਸ ਬਾਰੇ ਟੀ ਵੀ ਉਪਰ ਇਕ ਚੈਨਲ ਤੇ ਖਬਰ ਆ ਰਹੀ ਸੀ ਉਸ ਵਿਚ ਕੇਂਦਰ ਸਰਕਾਰ ਦੀ ਭਾਰਤ ਦੇ ਵਿਕਾਸ ਨੂੰ ਲੈ ਕੇ  ਬਣਾਈ ਹੋਈ ਪੇਡ ਐਡ ਚੱਲ ਰਹੀ ਸੀ ਕਿ " ਹੋ ਰਹਾ ਭਾਰਤ ਨਿਰਮਾਣ " ਜੋ ਸਰਕਾਰ ਨੂੰ ਦੰਦ ਚਿੜਾਉਣ ਤੋਂ ਵਧ ਹੋਰ ਕੋਈ ਵੀ ਪ੍ਰਭਾਵ ਨਹੀਂ ਸ਼ੱਡ ਰਹੀ ਸੀ | ਇਕ ਸ਼ਾਂਤੀ ਪੂਰਵਕ  ਤਰੀਕੇ  ਨਾਲ ਹੋ ਰਹੇ  ਪ੍ਰਦਰ੍ਸ਼ਨ  ਨੂੰ  ਇਸ  ਤਰਾਂ ਖਦੇੜਿਆ ਗਿਆ ਜਿਸ ਤਰਾਂ ਕਿਸੇ ਆਤੰਕਵਾਦੀ ਅਪ੍ਰੇਸ਼ਨ ਨੂੰ ਅੰਜਾਮ ਦਿੱਤਾ  ਜਾ  ਰਿਹਾ ਹੋਵੇ | ਔਰਤਾਂ ਤੇ ਬਚਿਆਂ ਉਪਰ ਲਾਠੀ ਚਾਰਜ ਕੀਤਾ ਗਿਆ , ਅਥਰੂ ਗੈਸ ਦੇ ਗੋਲੇ ਸੁੱਟੇ ਗਏ | ਅਤੇ ਸਭ ਤੋਂ ਸ਼ਰਮਨਾਕ ਗੱਲ ਇਸ ਅਪ੍ਰੇਸ਼ਨ ਦੀ ਇਹ ਰਹੀ ਕਿ ਜਵਾਨ ਲੜਕੀਆਂ ਨੂੰ ਟਾਰਗੇਟ ਕੀਤਾ ਗਿਆ   | ਜਿਸ ਦਾ ਖੁਲਾਸਾ 6 ਜੂਨ ਨੂੰ ਰਾਸ਼ਟਰੀ ਮਹਿਲਾ ਆਯੋਗ ਦੀ ਰਿਪੋਰਟ ਚ ਕੀਤਾ ਗਿਆ | ਪੁਲਿਸ ਦੀ ਕਾਰਵਾਈ ਦੌਰਾਨ ਕੁਝ ਹੋਰ ਲੋਕ ਵੀ ਇਸ ਕਾਰਵਾਈ ਵਿਚ ਸ਼ਾਮਲ ਸਨ | ਉਹ ਕੌਣ ਸਨ ਕਿਸ ਦੇ ਇਸ਼ਾਰੇ ਤੇ ਆਏ ਇਸ ਗਲ ਦਾ ਪਤਾ ਇਸ ਸਾਰੇ ਘਟਨਾ ਕ੍ਰਮ ਦੀ ਜਾਂਚ ਤੋਂ ਬਾਅਦ ਹੀ ਲਗੇਗਾ | ਉਸ ਤੇ ਪ੍ਰਧਾਨਮੰਤਰੀ ਦਾ ਬਿਆਨ ਕੇ ਹੋਰ ਕੋਈ ਚਾਰਾ ਨਹੀਂ ਸੀ ਤੇ ਸਾਡੇ ਕੋਲ ਕੋਈ
ਜਾਦੂ ਦੀ ਸ਼੍ੜੀ ਨਹੀਂ ਸੀ | 

ਸੁਣਕੇ ਹੈਰਾਨੀ ਹੁੰਦੀ ਹੈ | ਕਿ ਕੋਈ ਇਸ ਅਹੁਦੇ ਦਾ ਬੰਦਾ ਇਸ ਤਰਾਂ ਦਾ ਬਿਆਨ ਕਿਵੇ ਦੇ ਸਕਦਾ ਹੈ | ਮੈਂ ਇਹ ਨਹੀਂ ਕਹਿੰਦਾ ਕੇ ਪ੍ਰਧਾਨ ਮੰਤਰੀ ਜੀ ਭ੍ਰਿਸ਼ਟ ਹੋਣਗੇ ਪਰ ਅਸਲ ਗੱਲ ਇਹ ਹੈ ਕਿ ਅੱਜ ਸਾਡੇ ਪ੍ਰਧਾਨ ਮੰਤਰੀ ਸ੍ਰ  ਮਨਮੋਹਨ  ਸਿੰਘ  ਭਾਰਤ ਦੇ ਇਤਿਹਾਸ ਦੀ ਸਭ ਤੋਂ ਵਧ ਘਪਲਿਆਂ  ਵਾਲੀ  ਸਰਕਾਰ  ਦੀ ਅਗਵਾਈ ਕਰ ਰਹੇ ਹਨ | ਉਹਨਾ ਨੂੰ ਵੇਖ ਇੰਜ ਲਗਦਾ ਹੈ ਕਿ ਕਿ ਉਹਨਾ ਨੂੰ ਪ੍ਰਧਾਨ ਮੰਤਰੀ ਸ਼ਾਇਦ ਬਣਾਇਆ ਹੀ  ਇਸ ਕਰਕੇ ਗਿਆ ਸੀ ਇਕ ਉਹਨਾ ਦੇ ਭੋਲੇ  ਚਿਹਰੇ ਨੂੰ ਸਾਹਮਣੇ ਰਖਿਆ ਜਾਵੇ ਤੇ ਰੱਜ ਰੱਜ ਕੇ ਘੋਟਾਲੇ ਕੀਤੇ ਜਾਣ | ਬਾਬਾ ਰਾਮਦੇਵ ਦੀ ਹਮਾਇਤ ਮੈਂ ਕਰਾਂ ਜਾਂ ਨਾ ਕਰਾਂ ਪਰ ਉਹਨਾ ਦਾ ਮੁੱਦਾ ਬੜਾ ਸਹੀ ਤੇ ਸਪਸ਼ਟ ਸੀ ਕਿ ਭ੍ਰਿਸ਼ਟਾਚਾਰ ਮਿਟਾਓ ਕਲਾ ਧਨ ਦੇਸ਼ ਵਿਚ ਵਾਪਸ ਲਿਆਓ , ਜਿਸ ਨੂੰ ਬਹੁਤ ਸਾਰੇ ਦੇਸ਼ ਆਪਣੇ ਆਪਣੇ ਦੇਸ਼ ਵਾਪਿਸ ਲਿਆ ਚੁੱਕੇ ਹਨ , ਅਮਰੀਕਾ ਵੀ ਉਹਨਾ ਦੇਸ਼ਾਂ ਵਿਚੋਂ ਇਕ ਹੈ ,  
                                       ਹੁਣ ਸਵਾਲ ਕਿ ਕੀ ਸਚ ਮੁਚ ਭਾਰਤ ਦਾ ਕਾਲਾ ਧਨ ਸਵਿਸ ਬੈੰਕ ਵਿਚ ਹੈ | ਇਸ ਦਾ ਜਵਾਬ ਭਾਰਤ ਦੇ ਵਿਤ ਮੰਤਰੀ ਪ੍ਰਣਬ ਮੁਖਰਜੀ ਖੁਦ ਦੇ ਚੁੱਕੇ ਹਨ | ਉਹਨਾ ਅਨੁਸਾਰ ਵਾਕਿਆ ਹੀ ਸਵਿਸ ਬੈੰਕ ਚ ਭਾਰਤ ਦਾ ਕਾਲਾ ਧਨ ਜਮਾ ਹੈ  ਪਰ ਹੌਲੀ ਹੌਲੀ ਉਸਨੁ ਭਾਰਤ ਦੇ ਵਿਕਾਸ ਵਿਚ ਹੀ ਖਰਚ ਕੀਤਾ ਜਾ ਰਿਹਾ ਹੈ ਅਤੇ ਇਸ ਵਿਚ ਕੀ ਬੁਰਾਈ ਹੈ | ਵਿਤ ਮੰਤਰੀ ਦਾ ਇਹ ਬਿਆਨ ਮੌਜੂਦਾ ਸਰਕਾਰ ਨੂੰ ਸਵਾਲਾਂ ਦੇ ਘੇਰੇ ਵਿਚ ਖੜੇ ਕਰਦਾ ਹੈ ਕੀ ਸਰਕਾਰ ਖੁਦ ਹੀ ਨਹੀ ਚਾਹੁੰਦੀ ਕੇ ਕਾਲਾ ਧਨ ਵਾਪਸ ਆਵੇ | ਸਰਕਾਰ ਖੁਦ ਦੇਸ਼ ਦੇ ਗਦਾਰ ਤੇ ਚੋਰ ਲੋਕਾਂ ਦੀ ਮਦਦ ਕਰ ਰਹੀ ਹੈ | ਤੇ ਜੋ ਲੋਕ ਇਸ ਦਾ ਵਿਰੋਧ ਕਰਦੇ ਹਨ ਉਹਨਾ ਨੂੰ ਕਿਸ ਤਰਾਂ ਬੇਰਹਿਮੀ ਨਾਲ ਖਦੇੜ ਦਿੱਤਾ ਜਾਂਦਾ ਹੈ | ਇਹ ਲੋਕਤੰਤਰ ਤਾਂ ਨਹੀ ਹੋ ਸਕਦਾ | ਮੈਂ ਕਿਸੇ ਪਾਰਟੀ ਨੂੰ ਨਿਸ਼ਾਨਾ ਨਹੀ ਬਣਾ ਰਿਹਾ | ਪਰ ਸਮੇ ਦੀ ਸਰਕਾਰ ਨੇ ਜੋ ਕੀਤਾ ਓਹ ਗਲਤ ਸੀ | 
                                   ਹੁਣ ਬੀ ਜੇ ਪੀ ਵੀ ਬਾਬਾ ਰਾਮਦੇਵ ਦੇ ਮਸਲੇ ਨੂੰ ਲੈ ਕੇ ਆਪਣੀਆਂ ਸਿਆਸੀ ਰੋਟੀਆਂ ਸੇਕ ਰਹੀ ਹੈ | ਇਸ ਮੁਦੇ ਪਿਸ਼ੇ ਆਰ ਐਸ ਐਸ ਦਾ ਹਥ ਹੋਣ ਦੇ ਵੀ ਸ਼ੰਕੇ ਜਤਾਏ ਜਾ ਰਹੇ ਹਨ | ਵਖ ਵਖ ਸਿਆਸੀ ਪਾਰਟੀਆਂ ਦੇ   ਪ੍ਰਤੀਕਰਮ ਵੇਖਣ ਨੂੰ ਮਿਲ ਰਹੇ ਹਨ | ਜਿਸ ਵਿਚ ਉਤਰ ਪ੍ਰਦੇਸ਼ ਦੀ ਮੁਖ ਮੰਤਰੀ ਕੁਮਾਰੀ ਮਾਇਆ ਵਤੀ ਦਾ ਬਿਆਨ ਵੀ   ਆਇਆ ਕਿ ਕੇਂਦਰ ਸਰਕਾਰ ਨੇ ਜੋ ਕੀਤਾ ਸਹੀ ਨਹੀ ਕੀਤਾ | ਧੂੜ ਵਿਚ ਟੱਟੂ ਸ਼ੱਡਨ ਦੀ ਕੋਸ਼ਿਸ਼ ਕੀਤੀ ਗਈ  |ਪਰ ਜਦੋਂ ਨਵੀਂ   ਦਿੱਲੀ ਵਿਚ ਬਾਬਾ ਰਾਮਦੇਵ ਦੇ ਵੜਨ ਤੇ ਰੋਕ ਲਗਾ ਦਿੱਤੀ    ਗਈ ਅਤੇ ਬਾਬਾ ਨੇ ਦਿੱਲੀ ਦੇ ਨਾਲ ਲਗਦੇ ਨੋਇਡਾ ਵਿਚ     ਧਰਨਾ ਲਗਾਉਣ ਬਾਰੇ ਫੈਸਲਾ ਲੈਣਾ ਚਾਇਆ ਕਿਓਂਕਿ ਬਾਬਾ ਰਾਮਦੇਵ ਨੂੰ ਲੱਗਾ ਕਿ ਮਾਇਆ ਵਤੀ ਜੀ ਉਹਨਾ ਦਾ ਸਾਥ ਦੇ ਸਕਦੇ ਹਨ ਤਾਂ ਪਤਾ ਨਹੀ ਕੇਂਦਰ ਸਰਕਾਰ ਨੂੰ ਨਿੰਦਣ ਵਾਲੀ ਮਾਇਆ ਵਤੀ ਦੇ ਮਨ ਨੂੰ ਅਚਾਨਕ ਕਿ ਹੋ ਗਿਆ ਕਿ ਉਹਨਾ ਨੇ ਉਤਰ ਪ੍ਰਦੇਸ਼ ਵਿਚ ਉਸੇ ਦਿਨ ਤੋਂ ਧਾਰਾ 144 ਲਾਗੂ ਕਰ ਦਿੱਤੀ | ਤਾਣੀ ਅਸਲ ਵਿਚ ਬਹੁਤ ਜਿਆਦਾ ਉਲਝੀ ਹੈ ਇਸ ਨੂੰ ਸੁਲ੍ਝਾਉਣਾ ਇੰਨਾ ਆਸਾਨ ਕੰਮ ਨਹੀ ਜਿੰਨਾ ਬਾਬਾ ਰਾਮਦੇਵ ਸਮਝ ਰਹੇ ਹਨ | 
                           ਸੋਚਣ ਵਾਲੀ ਗੱਲ ਇਹ ਹੈ ਕਿ ਆਖਰ ਜੋ ਕੰਮ ਸਾਡੇ ਸਿਆਸੀ ਲੀਡਰਾਂ ਨੂੰ ਕਰਨਾ ਚਾਹਿਦਾ ਹੈ ਉਸ ਲਈ ਸੰਤ ਲੋਕਾਂ ਜਾਂ ਸਨਿਆਸੀ ਲੋਕਾਂ ਨੂੰ ਅੱਗੇ ਆਉਣਾ ਪੈ ਰਿਹਾ ਹੈ | ਥੋੜਾ ਜਿਹਾ ਪਾਰਟੀ ਬਾਜੀ ਤੋਂ ਉੱਪਰ ਉਠ ਕੇ ਇਸ ਮਸਲੇ ਤੇ ਝਾਤ ਪਾਉਣ  ਦੀ ਲੋੜ ਹੈ | ਮੁੱਦਾ ਸਾਫ਼ ਹੈ ਕਿ ਕਿਓਂ ਇੱਕ ਅਰਬ ਤੋਂ ਜਿਆਦਾ ਲੋਕਾਂ ਦੇ ਖੂਨ ਪਸੀਨੇ ਦੀ ਕਮਾਈ ਕੁਝ ਚੰਦ ਕਸਾਈ ਕਿਓਂ ਖਾ ਰਹੇ ਹਨ | ਕਿਓਂ ਅਜਾਦੀ ਦੇ 64 ਸਾਲ ਬਾਅਦ ਵੀ ਹਰ ਪਖੋਂ ਸਵੈ ਨਿਰਭਰ ਦੇਸ਼ ਹੁੰਦਿਆ ਹੋਇਆ ਵੀ ਭਾਰਤ ਸਾਰੀ ਦੁਨੀਆਂ ਨਾਲੋਂ ਅਜੇ ਵੀ ਪਿਸ਼ੇ ਚਲ ਰਿਹਾ ਹੈ | ਅੱਜ ਵੀ ਭਾਰਤ ਵਿਚ ਗਰੀਬੀ , ਅਨਪੜਤਾ , ਬੇਰੁਜਗਾਰੀ , ਭੁਖਮਰੀ ,  ਕੁਪੋਸ਼ਣ , ਮਾੜੀ ਸਿਹਤ ਸੁਵਿਧਾ ਜਿਹੇ ਮਸਲੇ ਜਿਓਂ ਦੇ ਤਿਓਂ ਖੜੇ ਹਨ | ਪਰ ਵਿਕਾਸ ਦੀ ਜੋ ਰਫਤਾਰ ਹੈ ਉਹ ਇਨੀ ਕੁ ਹੈ ਜਿੰਨਾ ਕੁ ਕਿਸੇ ਆਮ ਸਰਕਾਰ ਲਈ ਕਰਨਾ ਮੁਢਲਾ ਫਰਜ ਹੁੰਦਾ ਹੈ | ਫਿਰ ਇਸ ਚੀਜ ਦੀ ਕਿ ਲੋੜ ਹੈ ਕਿ ਹੋ ਰਹਾ ਭਾਰਤ ਨਿਰਮਾਣ | ਅਸਲ ਵਿਚ ਅਸੀਂ ਹੋਰ ਜਿਆਦਾ ਭਟਕਦੇ  ਹੋਏ ਜਿਆਦਾ ਨਜਰ ਆ ਰਹੇ ਹਾਂ | ਅਜੇ ਇਸ ਭਾਰਤ ਨਿਰਮਾਣ ਦੇ ਹੋਰ ਵੀ ਜਿਆਦਾ ਖਤਰਨਾਕ ਰੰਗ ਆਉਣ ਵਾਲੇ ਸਮੇਂ ਚ ਦਿਖਾਈ ਦੇਣਗੇ ਜੇ ਅੱਜ ਦੇ ਇਹ ਮੁੱਦੇ ਇਥੇ ਹੀ ਖੜੇ ਰਹੇ | 

ਲਖਵੀਰ ਸਿੰਘ ਆਸਾ ਬੁੱਟਰ 
9464030208 
ਸਾਡੇ ਪਾਠਕਾਂ ਲਈ ਖੁਸ਼ਖਬਰੀ ਹੈ ਕਿ ਹੁਣ ਸਾਡੇ ਪਾਠਕ ਆਪਣੀ ਮਨਪਸੰਦ ਸਾਇਟ www.saharabuttar.blogspot.com ਦੀ ਇਕ ਨਵੀਂ ਸਰਵਸ ਟਿੱਪਣੀ ਦੇ ਰਾਹੀਂ ਆਪਣੇ ਮਨ ਦੇ ਵਿਚਾਰ ਵੀ ਸਿਧੇ ਇਸ ਸਾਇਟ ਤੇ ਲਿਖ ਸਕਦੇ ਹਨ | ਆਪਣੇ ਕੀਮਤੀ ਸੁਝਾਅ ਅਤੇ ਹੋਰ ਦਿਲ ਦੀਆਂ ਗੱਲਾਂ ਵੀ ਇਸ ਸਾਇਟ ਦੇ ਨਾਲ ਜੁੜੇ ਪਾਠਕਾਂ ਨਾਲ ਸਾਂਝੀਆ ਕਰ ਸਕਦੇ ਹਨ | ਅਤੇ ਕੀਤੀਆਂ ਗਈਆਂ ਟਿੱਪਨੀਆਂ ਨੂੰ ਤਾਜਾ ਟਿਪਣੀਆਂ ਦੇ ਸਿਰਲੇਖ ਹੇਠ ਬਣੇ ਬ੍ਲਾਕ ਵਿਚ ਪੜ ਸਕਦੇ ਹਨ | ਇਸ ਨੂੰ  ਇਸਤੇਮਾਲ ਕਰਨਾ ਬਹੁਤ ਹੀ ਆਸਾਨ ਹੈ |
ਪਿੰਡ ਬਾਨੀ ਦੇ ਹਰ ਪੋਸਟ ਦੇ ਹੇਠਾ ਤੁਹਾਨੂੰ ਇਕ ਟਿਪਣੀ ਕਰੋ  ਦਾ icon ਦਿਖਾਈ ਦੇਵੇਗਾ ਜਿਸ ਉਪਰ ਕਲਿਕ ਕਰਨ ਤੇ ਹੇਠਾ ਬਣਿਆ ਹੋਇਆ ਫਾਰ੍ਮੇਟ ਦਿਖਾਈ ਦੇਵੇਗਾ |
 

 OpenID LiveJournal WordPress TypePad AOL
  
 
Anonymous ਦੀ ਮਦਦ ਨਾਲ ਟਿਪਣੀ ਕਰ ਸਕਦੇ ਹੋ | Name/URL ਦੀ ਮਦਦ ਨਾਲ ਤੁਸੀਂ ਕੋਈ ਵੀ ਜਰੂਰੀ ਲਿੰਕ ਵੀ ਪੋਸਟ ਕਰ ਸਕਦੇ ਹੋ |
ਲਖਵੀਰ ਸਿੰਘ ਬੁੱਟਰ 
9464030208   
ਸਤਿਕਾਰਯੋਗ ਪਿੰਡ ਵਾਸੀਓ ਤੇ ਪ੍ਰ੍ਵਾਸੀਓ  ,
                                                    ਅਸੀਂ ਬੜਾ ਮਾਣ ਕਰਦੇ ਹਾਂ ਕਿ ਅਸੀਂ ਉਹਨਾ ਸੂਰਵੀਰ , ਯੋਧਿਆਂ , ਤੇ ਗੈਰਤਮੰਦਾਂ ਦੀ ਕੌਮ ਵਿਚ ਪੈਦਾ ਹੋਏ ਹਾਂ ਜਿਹਨਾ ਨੇ ਆਪਣੀ ਚੜਦੀ ਜਵਾਨੀ ਨੂੰ ਇਸ ਦੇਸ਼ ਦੇ ਲੇਖੇ ਲਾ ਦਿੱਤਾ | ਸਰਾਭਾ , ਭਗਤ ਸਿੰਘ , ਰਾਜਗੁਰੂ , ਸੁਖਦੇਵ , ਊਦ੍ਮ ਸਿੰਘ ਵਰਗੇ ਸ਼ਹੀਦਾਂ ਨੇ ਮੌਤ ਨੂੰ ਲੜੀ ਸਮਝ ਕੇ ਵਿਆਹ ਲਿਆ | ਉਹਨਾ ਦੀ ਕੁਰਬਾਨੀ ਦਾ ਕੋਈ ਮੁੱਲ ਤਾਂ ਨਹੀ ਮੋੜਿਆ ਜਾ ਸਕਦਾ  | ਹਰ ਸ਼ਰਧਾਂਜਲੀ ਉਹਨਾ ਦੀ ਸ਼ਖਸ਼ੀਅਤ ਅੱਗੇ ਬੌਨੀ ਜਾਪਦੀ ਹੈ | ਪਰ ਸ਼ਹੀਦਾਂ ਨੂੰ ਨਿੱਕੀ ਜਿਹੀ ਸ਼ਰਧਾਂਜਲੀ 'ਸਹਾਰਾ ਜਨ ਸੇਵਾ ਸੁਸਾਇਟੀ ' ਆਸਾ ਬੁੱਟਰ ਵਲੋਂ ਦੇਣ ਦੀ ਇੱਕ ਕੋਸ਼ਿਸ਼ ਹੈ | ਅਸੀਂ ਚਾਹੁੰਦੇ ਹਾਂ ਕਿ ਸ਼ਹੀਦ ਭਗਤ ਸਿੰਘ ਦੇ ਜਨਮ ਦਿਨ ਤੱਕ ਭਗਤ ਸਿੰਘ  ,ਰਾਜਗੁਰੂ ਤੇ ਸੁਖਦੇਵ ਦੇ   ਬੁੱਤ ਸਥਾਪਤ ਕੀਤੇ ਜਾਣ | ਇਸ ਸੰਬਧੀ ਸਾਰੀ ਰੂਪ ਰੇਖਾ ਤਿਆਰ ਹੋ ਚੁੱਕੀ ਹੈ |
ਇਹਨਾ ਬੁੱਤਾਂ ਨੂੰ ਪਿੰਡ ਦੇ ਖੇਡ ਸਟੇਡੀਅਮ ਵਿਚ ਇੱਕ ਪਾਰਕ ਬਣਾ ਕੇ ਸਥਾਪਤ ਕੀਤਾ ਜਾ ਰਿਹਾ | ਇਸ ਦੇ ਨਾਲ ਹੀ ਖੇਡ ਸਟੇਡੀਅਮ ਦਾ ਨਾਮ ਵੀ ਸ਼ਹੀਦ ਭਗਤ ਸਿੰਘ ਸਟੇਡੀਅਮ ਰਖਿਆ ਜਾਵੇਗਾ | ਇਸ ਪ੍ਰੋਜੇਕਟ ਉੱਪਰ 1,25,000, ਰੁਪੇ ਦੀ ਅੰਦਾਜਨ ਲਾਗਤ ਆਵੇਗੀ | ਆਪ  ਜੀ ਨੂੰ ਇਹ ਜਾਣਕੇ ਖੁਸ਼ੀ ਹੋਵੇਗੀ ਇਸ ਬਲੋਗ ਸਾਇਟ ਨੂੰ 19 ਦਿਨਾਂ ਚ 1800 ਤੋਂ ਜਿਆਦਾ ਲੋਕਾਂ ਨੇ 9 ਦੇਸ਼ਾਂ ਚ ਵੇਖੇਆ ਹੈ | ਜਲਦੀ ਇੱਕ ਮੈਗਜੀਨ 'ਸਹਾਰਾ ਪੱਤ੍ਰਿਕਾ " ਸ਼ੁਰੂ ਕੀਤਾ ਜਾ ਰਿਹਾ ਹੈ | 
                          ਸਹਾਰਾ ਦੇ ਦਫਤਰ ਵਿਚ ਇੱਕ ਲਾਇਬ੍ਰੇਰੀ ਵੀ ਬਣਾਈ ਜਾਵੇਗੀ |  ਜਦੋਂ ਇਹ ਸਾਰੇ ਪ੍ਰੋਗ੍ਰਾਮ ਕੱਚੇ ਤੌਰ ਤੇ ਉਲੀਕੇ ਜਾ ਰਹੇ ਸੀ ਤਾਂ ਇਹ ਸਿਰਫ ਇੱਕ ਸੁਹਾਵਣੇ ਸੁਪਨੇ ਤੋਂ ਜਿਆਦਾ ਕੁਝ ਨਹੀਂ ਸੀ | ਪਰ ਜਿਵੇਂ ਜਿਵੇਂ ਵਕਤ ਬੀਤਦਾ ਜਾ ਰਿਹਾ ਹੈ , ਉਵੇਂ ਉਵੇਂ ਕਾਗਜਾਂ ਉੱਪਰ ਮਾਰੀਆਂ ਝਰੀਟਾਂ ਇੱਕ ਇੱਕ ਕਰਕੇ ਹਕੀਕਤ ਵਜੋਂ ਉਭਰ ਉਭਰ ਕੇ ਇੱਕ ਸੁਖਦ ਅਹਿਸਾਸ ਬਣਦੀਆਂ ਪ੍ਰਤੀਤ ਹੋ ਰਹੀਆਂ ਹਾਂ |                                               
                           ਅਸੀਂ ਪਿੰਡ ਦੇ ਹਰ ਵਾਸੀ ਨੂੰ ਓਹ ਭਾਵੇਂ ਪਿੰਡ ਰਹਿੰਦਾ ਹੋਵੇ ਭਾਵੇਂ ਸ਼ਹਿਰ ਤੇ ਭਾਵੇਂ ਵਿਦੇਸ਼ ਚ ਹੋਵੇ ਜੇ ਕਿਤੇ  ਉਸ ਨੇ ਪਿੰਡ ਨੂੰ ਇੱਕ ਵਖਰੇ ਪਿੰਡ ਵਜੋਂ ਦੁਨੀਆਂ ਦੇ ਨਕਸ਼ੇ ਤੇ ਚਮਕਾਉਣ ਦਾ ਸੁਪਨਾ ਲਿਆ ਹੋਵੇ ਤਾਂ ਸਾਡੀ ਗੁਜਾਰ੍ਸ਼ ਹੈ ਕਿ ਹੁਣ ਉਹ ਮੌਕਾ ਪੈਦਾ ਹੋ ਗਿਆ ਹੈ | ਉਹ ਸੋਚ ਪੈਦਾ ਹੋ ਗਈ ਹੈ | ਉਹ ਮਾਹੌਲ ਪੈਦਾ ਹੋ ਗਿਆ ਹੈ | ਉਹ ਹਾਲਤ ਉਸਰ ਰਹੇ ਹਨ | ਉਹ ਪਲੇਟਫਾਰਮ ਤਿਆਰ ਹੋ ਚੁੱਕਾ ਹੈ ਜਿਸ ਦੀ ਹਰ ਵਾਸੀ ਨੇ  ਕਿਤੇ ਨਾ ਕਿਤੇ ਆਪਣੇ ਦਿਲ ਚ ਤਮੰਨਾ ਜਰੁਰ ਪਾਲੀ ਹੋਵੇਗੀ | ਆਓ ਇਹਨਾ ਪਿੰਡ ਵਿਚ ਹੋ ਰਹੇ ਉਪਰਾਲਿਆਂ ਨੂੰ ਇੱਕ ਲਹਿਰ ਵਾਂਗ ਹੁਲਾਰਾ ਦੇਈਏ | ਇੱਕ ਸਚ੍ਹੇ ਉਦੇਸ਼ ਲਈ ਇੱਕ ਸਚੀ ਭਾਵਨਾ ਨਾਲ ਦਿਲੋਂ ਸਹਿਯੋਗ ਦੇਈਏ | ਇਸ ਵਕਤ ਨੂੰ ਹਥੋਂ ਨਾ ਜਾਣ ਦੇਈਏ ਨਹੀਂ ਤਾਂ ਅਸੀਂ ਪਤਾ ਨਹੀ ਕਿੰਨਾ ਜਿਆਦਾ ਹੋਰ ਪ੍ਸ਼ੜ ਜਾਵਾਂਗੇ | 
                                                                ਆਪ ਸਭ ਦੇ ਸਾਥ ਤੇ ਸਹਿਯੋਗ ਦੀ ਉਡੀਕ ਚ 
                                                                 ਸਹਾਰਾ ਜਨ ਸੇਵਾ ਸੁਸਾਇਟੀ ' ਆਸਾ ਬੁੱਟਰ 
ਲਖਵੀਰ ਸਿੰਘ ਬੁੱਟਰ 
9464030208
              
  • ਤੂ ਦੱਸ ਦੇਵੀਂ ਯਾਰਾ ਜੇ ਗੱਲ ਕੋੜੀ ਲਗਦੀ ਆ ,
  • ਵਰਜ ਦੇਵੀਂ ਜੇ ਸੋਚ ਮੇਰੀ ਤੈਨੂ ਸੌੜੀ ਲਗਦੀ ਆ ,
  • ਤੁਸੀਂ ਗੁੱਸੇ ਦੀ ਗੱਲ ਕਰਦੇ ਹੋ ਯਾਰੋ ਮੇਰੇਓ ,
  • ਮੈਨੂ ਪਿਆਰ ਕਰਨ ਲਈ ਜਿੰਦਗੀ ਮੇਰੀ ਥੋੜੀ ਲਗਦੀ ਆ
ਤੁਮ ਚਲੋ ਤੋ ਹਿੰਦੁਸਤਾਨ  ਚਲੇ  
ਲਖਵੀਰ ਸਿੰਘ ਆਸਾ ਬੁੱਟਰ

More

Most Trending