Showing posts with label ਸਾਹਿਲ ਸੁਰਿੰਦਰ. Show all posts
Showing posts with label ਸਾਹਿਲ ਸੁਰਿੰਦਰ. Show all posts


(ਕੁਦਰਤੀ ਆਫਤਾਂ)
(ਦਾਸਤਾਂ-ਏ-ਜਾਪਾਨ)
1)ਕਿਨਾਂ ਸ਼ਹਾਦਤਾਂ ਦੇ ਬਣੇ ਬਸੇਰੇ|
ਡੱਕੇ ਚਾ ਦੇ ਲਾ - ਲਾ ਘੇਰੇ |
ਉੱਡਿਆ ਚਾਨਣ ਹੋਏ ਹਨੇਰੇ|
ਬਚਿਆ ਕੋਈ ਰੁੜ੍ਹ ਗਏ ਬਥੇਰੇ|
ਇਹ ਪਲ ਕਿਸੇ ਵੀ ਸੋਚਿਆ ਨਾ|
>ਇਹ ਸਮੁੰਦਰ ਕਿਸੇ ਕਿਓੰ ਰੋਕਿਆ ਨਾ||
੨)ਕਿਵੇਂ ਰੁੜੇ ਕਿਵੇਂ ਵੱਜੀਆਂ ਸੱਟਾਂ|
ਬਚਾ ਦੇ ਤੱਕਦੇ ਹੋਣੇ ਹੱਥਾਂ|ਹੋਣੇ ਪਾਣੀ ਵਿੱਚ ਗੁੱਥਮ ਗੁਥੇ|
ਹੋਇਆ ਦਰਦ ਤੇ ਰਹਿਗੇ ਸੁੱਤੇ|
ਕਿਓੰ ਤੁਪਕਾ ਜਮੀਨ ਨੇ ਸੋਖਿਆ ਨਾ|
>ਇਹ ਸਮੁੰਦਰ.........................||
3)ਹੋਊ ਵੱਜੀਆਂ ਚੀਕਾਂ ਦਿਲ ਫੱਟਦਾ ਹੋਣਾ|
ਦਿਲ ਬਚ ਜਾਣ ਨੂੰ ਨੱਠਦਾ ਹੋਣਾ|
ਸਭ ਮਨ ਜਿਓਣ ਨੂੰ ਕਰਦਾ ਹੋਣਾ|
ਹਏ ਅੱਖਾਂ ਵਿੱਚ ਪਾਣੀ ਭਰਦਾ ਹੋਣਾ|
ਕਿਸੇ ਅੱਥਰੂ ਕਿਸੇ ਦਾ ਪੋਚਿਆ ਨਾ|
>ਇਹ ਸਮੁੰਦਰ.........................||
4)ਰੀਝਾਂ ਲਾਈਆਂ ਜੋ ਘਰਾਂ ਤੇ|
ਚੜਿਆ ਪਾਣੀ ਆਣ ਦਰਾਂ ਤੇ|
ਜਹਾਜ ਵੀ ਤਰਗੇ ਏਨੇ ਭਾਰੇ|
ਹੋਣੇ ਕੋਸ਼ਿਸ਼ ਕਰ-ਕਰ ਹਾਰੇ|
ਕਿਓੰ ਸਮਾਂ ਵਿਗਿਆਨੀਆਂ ਬੋਚਿਆ ਨਾ|
>ਇਹ ਸਮੁੰਦਰ.............................||
5)ਖ਼ਬਰ ਦੇਖੀ ਕਾਰ ਛੱਤ ਤੇ ਟੰਗੀ|
ਹੋਣੀ ਗਲੀ-ਗਲੀ ਚ ਲਾਸ਼ ਵੀ ਲੰਘੀ|
ਉਦੋਂ ਪੰਛੀ ਸੀ ਸੋਂ ਗਏ ਕਿੱਥੇ|
ਵੱਡਾ ਕਹਿਰ ਮੱਚਣਾ ਸੀ ਜਿੱਥੇ|
ਕੁਝ ਆਓਂਦੇ ਰਾਹੀਆਂ ਨੂੰ ਟੋਕਿਆ ਨਾ|
>ਇਹ ਸਮੁੰਦਰ............................||
6)ਕਹਿਣ ਵਿਗਿਆਨੀ ਕੁਦਰਤ ਫੜਨਾ|
ਹਰ ਮਸੀਬਤ ਨਾਲ ਹੈ ਲੜਨਾ|
ਕੁਦਰਤ ਵੱਡੀ ਤੇ ਵੱਡੇ ਜਲਵੇ|
ਇਹ ਚਾਹਵੇ ਸਭ ਕਰਦੇ ਮਲਵੇ|
80 ਸੈਕਿੰਡ ਦਾ ਸਮਾਂ ਇਹ ਜੋਖਿਆ ਨਾ|
ਇਹ ਸਮੁੰਦਰ ਕਿਸੇ ਕਿਓੰ ਰੋਕਿਆ ਨਾ||
(ਸਾਹਿਲ ਸੁਰਿੰਦਰ)
ਮੋਬ.9888035635

More

Most Trending