Smiley face
Showing posts with label ਸੁਖਚੈਨ ਸਿੰਘ ਬੁੱਟਰ. Show all posts
Showing posts with label ਸੁਖਚੈਨ ਸਿੰਘ ਬੁੱਟਰ. Show all posts
ਸੁਖਚੈਨ ਸਿੰਘ ਬੁੱਟਰ
ਚੰਗਿਆ ਲਈ ਹਾਂ ਚੰਗੇ , ਮਾੜਿਆਂ ਲਈ ਹਾਂ ਮਾੜੇ ਬਈ ,
ਪਰ ਵਿਚ ਦਿਲਾਂ ਦੇ ਅਸੀਂ ਤਾਂ ਨਾ ਰੱਖਦੇ ਸਾੜੇ ਬਈ ,
ਬਹੁਤਾ ਸ਼ੌਕ ਨੀ ਐਵੇਂ ਸਾਨੂੰ ਉੱਚਾ ਬਣਨੇ ਦਾ ,
ਪਰ ਇੱਕ ਸੁਭਾਅ ਏ ਯਾਰੋ ਹੱਕਾਂ ਲਈ ਖੜਨੇ ਦਾ ,
ਬੰਦਾ ਮਿਲੂਗਾ ਵਿਚ ਸਾਡੇ ਜਾਤੋੰ ਹਰ ਵਰਾਇਟੀ ਦਾ ,
ਬਈ ਨਾਂ ਚਲਦਾ ਏ ਅੱਜਕੱਲ ਯਾਰਾਂ ਦੀ ਸੁਸਾਇਟੀ ਦਾ 
ਝਾਕ ਨੀ ਰੱਖੀ ਅਸੀਂ ਐਵੇਂ ਅਸੀਂ ਕਿਸੇ ਦੀਆਂ ਹੱਥਾਂ ਤੇ 
ਯਾਰੋ 1100 ਤੋਂ ਗੱਲ ਪਹੁੰਚ ਗਈ ਆ ਹੁਣ ਲੱਖਾਂ ਤੇ ,
ਮਿਹਨਤ ਸਾਡੀ, ਬਾਕੀ ਏ ਸਭ ਕਿਰਪਾ ਬਾਬੇ ਦੀ ,
ਪ੍ਰਵਾਹ ਨੀ ਮੰਨੀ ਐਵੇਂ ਅਸੀਂ ਕਿਸੇ ਦੇ ਦਾਬੇ ਦੀ 
ਬਈ ਦੇ ਨਹੀਂ ਸਕਦੇ ਦੇਣਾ ਵੀ ਅਸੀਂ ਜਰ ਯਾਰ ਵਲਾਇਤੀ ਦਾ ,
ਬਈ ਨਾਂ ਚਲਦਾ ਏ ਅੱਜਕੱਲ.............................
ਹਸਦੇ ਖੇਡਦੇ ਸਾਰੇ ਹੀ ਬੱਸ ਕੰਮ ਕਰ ਲੈਂਦੇ ਆਂ ,
ਵਿਹਲੇ ਹੋ ਕਦੇ ਨਾਂ ਐਵੇਂ ਮੋੜਾਂ ਤੇ ਬਹਿੰਦੇ ਆਂ ,
ਲਿਬੜੇ ਵੇਖ ਹੱਸਦੇ ਸੀ ਸਾਨੂੰ ਜੋ ਰਾਂਝੇ ਬਈ ,
ਮੈਂ ਸੁਣਿਆਂ ਉਹ ਸਾਰੇ ਕੱਲ ਪੁਲਿਸ ਨੇ ਮਾਂਝੇ ਬਈ ,
ਐਵੇਂ ਨਖਰਾ ਝੱਲ ਨੀ ਹੁੰਦਾ ਕਿਸੇ ਵੀ ਸ਼ਿਲਪਾ ਸ਼ੈਟੀ ਦਾ ,
ਬਈ ਨਾਂ ਚਲਦਾ ਏ ਅੱਜਕੱਲ.............................
ਨਸ਼ੇ ਵੇਚਣ ਵਾਲੇ ਵੀ ਪਿੰਡੋਂ ਸਭ ਹਟਾਉਣੇ ਆਂ
,
ਮੰਨੇ ਨਾਂ ਜੇ ਪਿਆਰ ਨਾਲ ਫਿਰ ਲੰਮੇ ਪਾਉਣੇ ਆਂ 
ਜੱਟਾਂ ਦਾ ਹੁੰਦਾ ਏ ਸਦਾ ਡਾਂਗ ਤੇ ਡੇਰਾ ਬਈ 
ਕਮਲਾ ਕਰ ਛੱਡਿਆ ਏ ਇਹਨਾ ਪਿੰਡ ਮੇਰਾ ਬਈ ,
ਪੁਛਾਂਗੇ ਕਦੇ ਖਾ ਜਦੋਂ ਭਰਾ ਮਰੇ  ਪਰੈਟੀ ਦਾ ,
ਬਈ ਨਾਂ ਚਲਦਾ ਏ ਅੱਜਕੱਲ............................,
ਬੰਦੇ ਹਾਂ ਸਰੀਰ ਵੀ ਸਾਡੇ ਇਨਸਾਨਾ ਵਾਲੇ ਨੇ ,
'ਕਾਲੇ' ਛੱਡ ਸਹੀ ਨੂੰ ਲੋਕੀ ਸਾਡੀ ਗਲਤੀ ਨੂੰ ਕਾਹਲੇ ਨੇ ,
ਕੁਝ ਚੰਗਾ ਕਰਨਾ ਚਾਹੁੰਦੇ ਚੰਗਾ ਕਰ ਲੈਣ ਦਿਓ ,
ਨਹੀਂ ਤਾਂ ਦੂਜਿਆਂ ਵਾਂਗੂੰ ਸਾਨੂੰ ਵੀ ਫਿਰ ਗੇੜੀ ਪੈਣ ਦਿਓ ,
ਬਾਂਹ ਮਰੋੜ ਨੂੰ ਛੱਡ ਚੇਤਾ ਆਵੇ ਪੈਟੀ ਦਾ ,
ਬਈ ਨਾਂ ਚਲਦਾ ਏ ਅੱਜਕੱਲ ਯਾਰਾਂ ਦੀ ਸੁਸਾਇਟੀ ਦਾ 
ਸੁਖਚੈਨ ਸਿੰਘ ਬੁੱਟਰ 

More

Most Trending